ਪੰਜਾਬੀ

ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਫਾਰ ਵੂਮੈਨ, ਵਿਖੇ ਕਰਵਾਇਆ ਜ਼ੈਕਾ 2022 ਮੁਕਾਬਲਾ

Published

on

ਲੁਧਿਆਣਾ : ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਨੇ “ਬਿਨਾਂ ਅੱਗ ਖਾਣਾ ਪਕਾਉਣਾ -ਜ਼ੈਕਾ 2022” ਮੁਕਾਬਲਾ ਆਯੋਜਿਤ ਕੀਤਾ ਗਿਆ । ਇਹ ਮੁਕਾਬਲਾ ਵਿਦਿਆਰਥੀਆਂ ਦੀ ਕਲਾਤਮਕ ਭਾਵਨਾ ਨੂੰ ਮੁੜ ਸੁਰਜੀਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ।

ਇਸ ਮੁਕਾਬਲੇ ਵਿਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਹੁਨਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਡਾ ਹਰਪ੍ਰੀਤ ਕੌਰ, ਡਾਇਰੈਕਟਰ ਕੇਆਈਐੱਮਟੀ ਨੇ ਜੇਤੂਆਂ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਨੇ ਆਪਣੇ ਖਾਣੇ ਦੇ ਸੁਆਦ, ਪੇਸ਼ਕਾਰੀ ਅਤੇ ਪੌਸ਼ਟਿਕ ਮੁੱਲ ਦੇ ਆਧਾਰ ‘ਤੇ ਮੁਕਾਬਲੇ ਜਿੱਤੇ।

ਇਸ ਮੁਕਾਬਲੇ ‘ਚ ਗੁਰਲੀਨ ਕੌਰ ਐਮਬੀਏ-1ਸੇਮ, ਨਾਮਿਤਾ ਨੇ ਪਹਿਲਾ ਸਥਾਨ ਹਾਸਲ ਕਰ ਲਿਆ। ਕਮਲਜੀਤ ਕੌਰ ,ਜੀਆ ਨੇ ਦੂਜਾ ਸਥਾਨ ਹਾਸਲ ਕਰ ਲਿਆ। ਅਵਨੀਤ ਕੌਰ, ਇਸ਼ਪ੍ਰੀਤ ਕੌਰ ਅਤੇ ਤਮੰਨਾ ਨੇ ਤੀਜਾ ਸਥਾਨ ਹਾਸਲ ਕੀਤਾ।

 

Facebook Comments

Trending

Copyright © 2020 Ludhiana Live Media - All Rights Reserved.