ਅਪਰਾਧ

ਰਿਕਸ਼ਾ ਚਾਲਕ ਤੋਂ ਲੱਖਾਂ ਰੁਪਏ ਮੁੱਲ ਦੇ ਕੱਪੜੇ ਖੋਹ ਕੇ ਨੌਜਵਾਨ ਫ਼ਰਾਰ

Published

on

ਲੁਧਿਆਣਾ  :  ਸਥਾਨਕ ਲੱਕੜ ਪੁਲ ਨੇੜੇ ਦੋ ਨੌਜਵਾਨ ਰਿਕਸ਼ਾ ਚਾਲਕ ਤੋਂ ਲੱਖਾਂ ਰੁਪਏ ਮੁੱਲ ਦੇ ਕੱਪੜੇ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਜਲੰਧਰ ਬਾਈਪਾਸ ਦੇ ਨੇੜੇ ਰਹਿਣ ਵਾਲੇ ਪੁੰਡਰੀਕ ਮਿਸ਼ਰਾ ਦੀ ਸ਼ਿਕਾਇਤ ‘ਤੇ ਅਰਜੁਨ ਪੁੱਤਰ ਰਵਿੰਦਰ ਕੁਮਾਰ ਅਤੇ ਕਾਲਾ ਪੁੱਤਰ ਆਲੂ ਵਾਸੀ ਨਾਲੀ ਮੁਹੱਲਾ ਦੀਪਕ ਸਿਨੇਮਾ ਰੋਡ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਏ.ਸੀ. ਮਾਰਕੀਟ ਸਥਿਤ ਬਾਂਸਲ ਇੰਟਰਪ੍ਰਾਈਜਿਜ਼ ਦੇ ਕੱਪੜੇ ਲੈ ਕੇ ਟਰਾਂਸਪੋਰਟ ‘ਤੇ ਜਾ ਰਿਹਾ ਸੀ ਕਿ ਉਕਤ ਕਥਿਤ ਦੋਸ਼ੀ, ਜੋ ਇਨ੍ਹਾਂ ਨੂੰ ਕਿ ਉਹ ਪਹਿਲਾਂ ਤੋਂ ਹੀ ਜਾਣਦਾ ਸੀ, ਨੇ ਉਸ ਨੂੰ ਰੋਕ ਲਿਆ ਤੇ ਦਾਤਰ ਦਿਖਾ ਕੇ ਉਸ ਪਾਸੋਂ ਕੱਪੜੇ ਖੋਹ ਲਏ ਤੇ ਫ਼ਰਾਰ ਹੋ ਗਏ।

.ਸ਼ਿਕਾਇਤਕਰਤਾ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਕਾਰਵਾਈ ਕਰਦਿਆਂ ਉਕਤ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.