ਅਪਰਾਧ

ਭੇਦਭਰੇ ਹਾਲਾਤਾਂ ‘ਚ ਨੌਜਵਾਨ ਦੇ ਸਿਰ ‘ਚ ਵੱਜੀ ਗੋਲੀ, ਨਾਜਾਇਜ਼ ਅਸਲਾ ਤੇ ਕਾਰਤੂਸ ਬਰਾਮਦ

Published

on

ਲੁਧਿਆਣਾ : ਇੱਕ ਲੜਾਈ ਝਗੜੇ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਨੌਜਵਾਨ ਦੇ ਸਿਰ ਵਿੱਚ ਸ਼ੱਕੀ ਹਾਲਾਤਾਂ ਚ ਗੋਲੀ ਲੱਗ ਗਈ । ਮੁੱਢਲੀ ਤਫਤੀਸ਼ ਦੇ ਦੌਰਾਨ ਲੱਗ ਰਿਹਾ ਹੈ ਕਿ ਇਹ ਹਾਦਸਾ ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹੋਵੇਗਾ । ਗੰਭੀਰ ਰੂਪ ਵਿਚ ਫੱਟੜ ਹੋਏ ਨੌਜਵਾਨ ਕੁਲਵਿੰਦਰ ਸਿੰਘ ਉਰਫ ਜੱਸੀ ਨੂੰ ਦੀਪ ਹਸਪਤਾਲ ਦਾਖ਼ਲ ਕਰਵਾਇਆ ਗਿਆਾ, ਜਿੱਥੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੁੰਦੀ ਦੇਖ ਡਾਕਟਰਾਂ ਨੇ ਉਸ ਨੂੰ ਦਯਾਨੰਦ ਹਸਪਤਾਲ ਰੈਫਰ ਕਰ ਦਿੱਤਾ।

ਇਸ ਮਾਮਲੇ ਵਿੱਚ ਥਾਣਾ ਦੁੱਗਰੀ ਦੀ ਪੁਲਿਸ ਨੇ ਮੌਕੇ ਤੋਂ ਹੀ 1 ਨਾਜਾਇਜ਼ ਪਿਸਤੌਲ, 1 ਜ਼ਿੰਦਾ ਕਾਰਤੂਸ ਤੇ ਖਾਲੀ ਖੋਲ ਬਰਾਮਦ ਕਰ ਲਿਆ ਹੈ। ਵੱਖ-ਵੱਖ ਥਾਣਿਆਂ ਵਿਚ ਉਸਦੇ ਖ਼ਿਲਾਫ਼ ਇਰਾਦਾ ਕਤਲ 2 ਮੁਕੱਦਮਿਆਂ ਸਮੇਤ ਲੜਾਈ ਝਗੜੇ ਦੇ ਕੁੱਲ ਤਿੰਨ ਮੁਕੱਦਮੇ ਦਰਜ ਹਨ।ਸਵੇਰ ਵੇਲੇ ਉਸ ਦੇ ਕਮਰੇ ‘ਚੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਪਰਿਵਾਰਕ ਮੈਂਬਰ ਜਦ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਉਸ ਦੇ ਸਿਰ ਦੇ ਸੱਜੇ ਪਾਸੇ ਗੋਲੀ ਲੱਗੀ ਹੋਈ ਸੀ।

ਜਾਣਕਾਰੀ ਤੋਂ ਬਾਅਦ ਪੁਲਿਸ ਨੇ ਕੁਲਵਿੰਦਰ ਨੂੰ ਹਸਪਤਾਲ ਭੇਜ ਕੇ ਮੌਕੇ ਤੋਂ ਨਾਜਾਇਜ਼ ਅਸਲਾ ਬਰਾਮਦ ਕੀਤਾ। ਮੁੱਢਲੀ ਜਾਂਚ ਤੋਂ ਪੁਲਿਸ ਨੂੰ ਇੰਝ ਜਾਪ ਰਿਹਾ ਹੈ ਕਿ ਗੋਲੀ ਪਿਸਤੌਲ ਸਾਫ਼ ਕਰਦੇ ਅਚਾਨਕ ਚੱਲ ਗਈ ਹੋਵੇਗੀ, ਪਰ ਇਸ ਸਬੰਧੀ ਅਜੇ ਕੁਝ ਸਪਸ਼ਟ ਨਹੀਂ ਆਖਿਆ ਜਾ ਸਕਦਾ। ਫਿਲਹਾਲ ਪੁਲਿਸ ਨੇ ਕੁਲਵਿੰਦਰ ਸਿੰਘ ਉਰਫ ਜੱਸੀ ਖ਼ਿਲਾਫ਼ ਅਸਲਾ ਐਕਟ ਤੇ ਇਲਾਕੇ ਵਿਚ ਦਹਿਸ਼ਤ ਫੈਲਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

Facebook Comments

Trending

Copyright © 2020 Ludhiana Live Media - All Rights Reserved.