ਅਪਰਾਧ

ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਨੇ ਕੀਤੀ ਅਸ਼ਲੀਲ ਹਰਕਤ

Published

on

ਲੁਧਿਆਣਾ : ਨੌਜਵਾਨ ਲੜਕੀ ਨਾਲ ਦੋਸਤੀ ਕਰਨ ਮਗਰੋਂ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਮਰਜ਼ੀ ਦੇ ਖ਼ਿਲਾਫ਼ ਵਾਰ-ਵਾਰ ਸਰੀਰਕ ਸਬੰਧ ਬਨਾਉਣ ਦੇ ਆਰੋਪੀ ਖ਼ਿਲਾਫ਼ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਵੱਖ-ਵੱਖ ਸੰਗੀਨ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਮੁਲਜ਼ਮ ਦੇ ਇਸ ਸਾਜ਼ਿਸ਼ ਵਿੱਚ ਸਾਥ ਦੇਣ ਵਾਲੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੁਲਿਸ ਨੇ ਨਾਮਜ਼ਦ ਕੀਤਾ ਹੈ।

ਸ਼ਿਮਲਾ ਕਾਲੋਨੀ ਕਾਕੋਵਾਲ ਦੀ ਰਹਿਣ ਵਾਲੀ ਪੀੜਿਤ ਲੜਕੀ ਮੁਤਾਬਕ ਉਸ ਦੀ ਮੂਲ ਰੂਪ ਵਿੱਚ ਹਮੀਰਪੁਰ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸੁਮਿਤ ਕੁਮਾਰ ਵਿਆਹ ਦਾ ਲਾਰਾ ਲਗਾ ਕੇ ਆਪਣੇ ਘਰ ਹਮੀਰਪੁਰ ਹਿਮਾਚਲ ਪ੍ਰਦੇਸ਼ ਲੈ ਗਿਆ। ਹਿਮਾਚਲ ਆਪਣੇ ਘਰ ਲਿਜਾ ਕੇ ਸੁਮਿਤ ਨੇ ਪੀੜਤਾ ਨਾਲ ਮਰਜ਼ੀ ਦੇ ਖਿਲਾਫ ਸਰੀਰਕ ਸਬੰਧ ਬਣਾਏ। ਬੀਤੇ ਵਰ੍ਹੇ ਜੂਨ ਮਹੀਨੇ ਵਿਚ ਦਰਜ ਕਰਵਾਈ ਸ਼ਿਕਾਇਤ ਦੀ ਲੰਮੀ ਪੜਤਾਲ ਮਗਰੋਂ ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਸੰਗੀਨ ਦੋਸ਼ਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.