Connect with us

ਪੰਜਾਬੀ

ਕਾਲੀ ਮਿਰਚ ਨਾਲ ਸਿਹਤ ਨੂੰ ਮਿਲਣਗੇ ਜ਼ਬਰਦਸਤ ਫ਼ਾਇਦੇ, ਜਾਣਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

Published

on

You will be amazed to know that black pepper has tremendous health benefits

ਆਯੁਰਵੈਦਿਕ ਗੁਣਾਂ ਨਾਲ ਭਰਪੂਰ ਕਾਲੀ ਮਿਰਚ ਤੁਹਾਡੀ ਸਿਹਤ ਨੂੰ ਕਈ ਫਾਇਦੇ ਦਿੰਦੀ ਹੈ। ਇਸ ‘ਚ ਵਿਟਾਮਿਨ ਸੀ, ਵਿਟਾਮਿਨ ਬੀ6, ਥਿਆਮਿਨ, ਨਿਆਸੀਨ, ਸੋਡੀਅਮ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਜ਼ੁਕਾਮ, ਖੰਘ ਅਤੇ ਫਲੂ ‘ਚ ਵੀ ਕਾਲੀ ਮਿਰਚ ਬਹੁਤ ਫਾਇਦੇਮੰਦ ਹੁੰਦੀ ਹੈ।
ਇਮਿਊਨਿਟੀ ਨੂੰ ਕਰੇ ਮਜ਼ਬੂਤ : ਕਾਲੀ ਮਿਰਚ ‘ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਤੁਹਾਡੀ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਤੁਸੀਂ ਕਾਲੀ ਮਿਰਚ ਤੋਂ ਬਣੇ ਕਾੜੇ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ।

ਭਾਰ ਘਟਾਉਣ ਲਈ : ਕਾਲੀ ਮਿਰਚ ‘ਚ ਪਾਈਪਰਿਨ ਅਤੇ ਐਂਟੀਓਬੇਸਿਟੀ ਪ੍ਰਭਾਵ ਤੁਹਾਡੇ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦੇ ਹਨ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ‘ਚ ਕਾਲੀ ਮਿਰਚ ਨੂੰ ਸ਼ਾਮਲ ਕਰ ਸਕਦੇ ਹੋ। ਕਾਲੀ ਮਿਰਚ ਨੂੰ ਚਾਹ ‘ਚ ਮਿਲਾ ਕੇ ਪੀ ਸਕਦੇ ਹੋ।
ਸ਼ੂਗਰ ਦੇ ਮਰੀਜ਼ ਲਈ : ਇਸ ‘ਚ ਐਂਟੀ-ਹਾਈਪਰਗਲਾਈਸੈਮਿਕ ਏਜੰਟ ਹੁੰਦੇ ਹਨ ਜੋ ਤੁਹਾਡੇ ਬਲੱਡ ‘ਚ ਗਲੂਕੋਜ਼ ਦੀ ਮਾਤਰਾ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਜੇਕਰ ਤੁਸੀਂ ਡਾਇਬਟੀਜ਼ ਵਰਗੀ ਖਤਰਨਾਕ ਬੀਮਾਰੀ ਤੋਂ ਪੀੜਤ ਹੋ ਤਾਂ ਕਾਲੀ ਮਿਰਚ ਨੂੰ ਡਾਈਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ : ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਾਲੀ ਮਿਰਚ ਦਾ ਸੇਵਨ ਵੀ ਕਰ ਸਕਦੇ ਹੋ। ਤੁਸੀਂ ਕਿਸ਼ਮਿਸ਼ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰਕੇ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ।
ਸਕਿਨ ਲਈ ਫਾਇਦੇਮੰਦ : ਕਾਲੀ ਮਿਰਚ ਤੁਹਾਡੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਤੁਸੀਂ ਆਪਣੀ ਸਕਿਨ ‘ਤੇ ਕਾਲੀ ਮਿਰਚ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਸਕਿਨ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਕਾਲੀ ਮਿਰਚ ਐਂਟੀਏਜਿੰਗ ਦਾ ਕੰਮ ਕਰਦੀ ਹੈ। ਕਾਲੀ ਮਿਰਚ ਸਕਿਨ ਦੇ ਮੁਹਾਸੇ, ਝੁਰੜੀਆਂ ਅਤੇ ਦਾਗ-ਧੱਬਿਆਂ ਨੂੰ ਘੱਟ ਕਰਨ ਲਈ ਵੀ ਬਹੁਤ ਫਾਇਦੇਮੰਦ ਹੈ।

ਇੰਫੈਕਸ਼ਨ ਤੋਂ ਬਚਾਉਣ ‘ਚ ਮਦਦਗਾਰ: ਸਰੀਰ ਜਾਂ ਫ਼ਿਰ ਸਕਿਨ ‘ਚ ਇਨਫੈਕਸ਼ਨ ਫੈਲਾਉਣ ਦਾ ਮੁੱਖ ਕਾਰਨ ਬੈਕਟੀਰੀਆ ਹੁੰਦੇ ਹਨ। ਇਨਫੈਕਸ਼ਨ ਤੋਂ ਰਾਹਤ ਪਾਉਣ ਲਈ ਬੈਕਟੀਰੀਆ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਖੋਜ ਮੁਤਾਬਕ ਕਾਲੀ ਮਿਰਚ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਤੁਹਾਡੇ ਸਰੀਰ ‘ਚ ਈ-ਕੋਲਾਈ ਅਤੇ ਸਟੈਫਾਈਲੋਕੋਕਸ ਔਰੀਅਸ ਵਰਗੇ ਬੈਕਟੀਰੀਆ ਨੂੰ ਤੁਹਾਡੇ ਸਰੀਰ ਤੋਂ ਦੂਰ ਰੱਖਣ ‘ਚ ਮਦਦ ਕਰਦੇ ਹਨ।

Facebook Comments

Trending