Connect with us

ਪੰਜਾਬੀ

ਦੇਵਕੀ ਦੇਵੀ ਜੈਨ ਕਾਲਜ ‘ਚ ਮਨਾਇਆ ਯੋਗ ਦਿਵਸ

Published

on

Yoga Day celebrated at Devki Devi Jain College

ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਲੁਧਿਆਣਾ ਦੇ 19 ਪੰਜਾਬ ਐਨਸੀਸੀ ਯੂਨਿਟ ਨੇ ਯੋਗ ਦਿਵਸ ਮਨਾਇਆ।  ਯੋਗ ਸਿੱਖਿਅਕ ਸ਼੍ਰੀ ਜਗਦੀਸ਼ ਸਡਾਨਾ ਨੇ ਯੋਗ ਅਤੇ ਯੋਗਸਨ ਦੇ ਅਰਥ ਅਤੇ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਇਹ ਸਰੀਰ ਅਤੇ ਆਤਮਾ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ। ਇਸ ਮੌਕੇ ਪੰਜਾਬ ਭਰ ਦੇ 11 ਸਕੂਲਾਂ ਅਤੇ ਕਾਲਜਾਂ ਦੇ ਕੁੱਲ 493 ਕੈਡਿਟਾਂ ਨੇ ਹਿੱਸਾ ਲਿਆ ਅਤੇ ਯੋਗ ਆਸਣ ਕੀਤੇ।

ਸ੍ਰੀ ਡੀਕੇ ਸਿੰਘ ਸੀਓ ਨੇ ਵਿਦਿਆਰਥੀਆਂ ਨੂੰ ਯੋਗ ਆਸਣ ਨਿਯਮਿਤ ਤੌਰ ਤੇ ਕਰਨ ਲਈ ਪ੍ਰੇਰਿਤ ਕੀਤਾ। ਕਿਉਂਕਿ ਇਸ ਦੇ ਨਾਲ ਇਕਾਗਰਤਾ ਸ਼ਕਤੀ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ ਸ੍ਰੀਮਤੀ ਸਰਿਤਾ ਬਹਿਲ ਨੇ ਕਿਹਾ ਕਿ ਯੋਗ ਨਾ ਸਿਰਫ ਸਾਡੇ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਬਣਾਉਂਦਾ ਹੈ ਬਲਕਿ ਕਈ ਸਿਹਤ ਸਮੱਸਿਆਵਾਂ ਜਿਵੇਂ ਤਣਾਅ, ਸਰੀਰ ਦੇ ਬਲੱਡ ਪ੍ਰੈਸ਼ਰ ਵਿੱਚ ਅਕੜਾਅ ਆਦਿ ਨੂੰ ਵੀ ਦੂਰ ਕਰਦਾ ਹੈ।

Facebook Comments

Trending