Connect with us

ਪੰਜਾਬ ਨਿਊਜ਼

ਪੰਜਾਬ ‘ਚ ਮੌਸਮ ਨੂੰ ਲੈ ਕੇ Yellow ਅਲਰਟ ਜਾਰੀ, ਤੇਜ਼ ਹਨੇਰੀ ਤੇ ਮੀਂਹ ਦੇ ਆਸਾਰ

Published

on

Yellow alert issued regarding the weather in Punjab, strong wind and rain are expected

ਲੁਧਿਆਣਾ : ਪੰਜਾਬ ‘ਚ ਮੌਸਮ ਨੂੰ ਲੈ ਕੇ ਅਗਲੇ 4 ਦਿਨਾਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ ਪੰਜਾਬ ‘ਚ ਤੇਜ਼ ਹਨ੍ਹੇਰੀ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ 4 ਦਿਨਾਂ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਦੇ ਆਸਾਰ ਦੱਸੇ ਗਏ ਹਨ।

ਇਕ ਜੂਨ ਤੱਕ ਪੂਰੇ ਪੰਜਾਬ ਅੰਦਰ 30 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਗਰਜ਼-ਚਮਕ ਨਾਲ ਮੀਂਹ ਪੈ ਸਕਦਾ ਹੈ। ਮਈ ਮਹੀਨੇ ’ਚ ਇੱਕਾ-ਦੁੱਕਾ ਦਿਨ ਛੱਡ ਕੇ ਪੰਜਾਬ ’ਚ ਗਰਮੀ ਤੋਂ ਰਾਹਤ ਹੀ ਰਹੀ ਹੈ। ਪੰਜਾਬ ‘ਚ ਬੀਤੇ ਦਿਨ ਤਾਪਮਾਨ ’ਚ 3.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀਤੇ ਦਿਨ ਵੀ ਹਲਕੀ ਬੱਦਲਵਾਈ ਬਣੀ ਰਹੀ, ਬਾਵਜੂਦ ਇਸ ਦੇ ਤਪਿਸ਼ ਮਹਿਸੂਸ ਕੀਤੀ ਗਈ।

Facebook Comments

Trending