Connect with us

ਪੰਜਾਬ ਨਿਊਜ਼

ਪੰਜਾਬ ’ਚ ਅੱਜ ਤੋਂ ਇਸ ਦਿਨ ਤਕ ਹਨੇਰੀ ਚੱਲਣ ਦਾ ਯੈਲੋ ਅਲਰਟ ਜਾਰੀ

Published

on

Yellow alert issued for thunderstorm in Punjab from today till this day

ਲੁਧਿਆਣਾ : ਇਕ ਨਵਾਂ ਪੱਛਮੀ ਚੱਕਰਵਾਤ ਸਰਗਰਮ ਹੋਣ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਐਤਵਾਰ ਸਵੇਰੇ ਤੇਜ਼ ਹਵਾਵਾਂ ਦਰਮਿਆਨ ਹਲਕੀ ਬਾਰਿਸ਼ ਤੇ ਬੂੰਦਾਬਾਂਦੀ ਹੋਈ। ਸਵੇਰੇ ਕਰੀਬ ਸਾਢੇ ਚਾਰ ਵਜੇ ਤੋਂ ਸੱਤ ਵਜੇ ਦੌਰਾਨ ਬੱਦਲ ਅੰਸ਼ਿਕ ਤੌਰ ’ਤੇ ਵਰ੍ਹੇ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਹਾਲਾਂਕਿ ਇਸ ਤੋਂ ਬਾਅਦ ਪੂਰਾ ਦਿਨ ਤੇਜ਼ ਧੁੱਪ ਖਿੜੀ ਰਹੀ ਜਿਸ ਨਾਲ ਲੋਕਾਂ ਨੂੰ ਜ਼ਬਰਦਸਤ ਗਰਮੀ ਸਹਿਣੀ ਪਈ।

ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਚੰਡੀਗੜ੍ਹ ’ਚ 0.8 ਐੱਮਐੱਮ, ਮੁਹਾਲੀ ’ਚ 0.5 ਐੱਮਐੱਮ, ਹੁਸ਼ਿਆਰਪੁਰ ’ਚ 0.5 ਐੱਮਐੱਮ, ਪਟਿਆਲੇ ’ਚ 0.5 ਐੱਮਐੱਮ ਤੇ ਫ਼ਤਹਿਗੜ੍ਹ ਸਾਹਿਬ ’ਚ 2.5 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਲੁਧਿਆਣਾ ਤੇ ਫ਼ਰੀਦਕੋਟ ’ਚ ਹਲਕੀ ਬਾਰਿਸ਼ ਹੋਈ। ਹਲਕੀ ਬਾਰਿਸ਼ ਦੇ ਬਾਵਜੂਦ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਿਹਾ।

ਮੌਸਮ ਵਿਭਾਗ ਅਨੁਸਾਰ ਫ਼ਰੀਦਕੋਟ ’ਚ 42.9 ਡਿਗਰੀ ਸੈਲਸੀਅਸ, ਪਟਿਆਲੇ ’ਚ 41.7 ਡਿਗਰੀ ਸੈਲਸੀਅਸ, ਚੰਡੀਗੜ੍ਹ ’ਚ 41.1 ਡਿਗਰੀ ਸੈਲਸੀਅਸ, ਫ਼ਤਹਿਗੜ੍ਹ ਸਾਹਿਬ ’ਚ 41.2 ਡਿਗਰੀ ਸੈਲਸੀਅਸ, ਮੁਕਤਸਰ ਸਾਹਿਬ ’ਚ 40.1 ਡਿਗਰੀ ਸੈਲਸੀਅਸ, ਲੁਧਿਆਣੇ ’ਚ 40.2 ਡਿਗਰੀ ਸੈਲਸੀਅਸ, ਜਲੰਧਰ ’ਚ 39.5 ਡਿਗਰੀ ਸੈਲਸੀਅਸ ਤੇ ਅੰਮ੍ਰਿਤਸਰ ’ਚ 39.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਦੂਜੇ ਪਾਸੇ ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਅਨੁਸਾਰ ਸੋਮਵਾਰ ਤੋਂ ਇਕ ਹੋਰ ਪੱਛਮੀ ਚੱਕਰਵਾਰ ਸਰਗਰਮ ਹੋਵੇਗਾ ਜਿਸ ਕਾਰਨ ਅਗਲੇ ਤਿੰਨ ਦਿਨਾਂ ਤੱਕ ਪੰਜਾਬ ’ਚ ਮਿੱਟੀ ਘੱਟੇ ਵਾਲੀ ਹਨੇਰੀ ਚੱਲਣ, ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਇਸ ਦਾ ਸਭ ਤੋਂ ਵੱਧ ਅਸਰ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮੁਹਾਲੀ ’ਚ ਦੇਖਣ ਨੂੰ ਮਿਲੇਗਾ।

Facebook Comments

Trending