ਪੰਜਾਬੀ

ਸਮਾਜ ਨੂੰ ਸੰਵੇਦਨਸ਼ੀਲ ਬਣਾਉਣ ਵਿੱਚ ਲੇਖਕ, ਪੱਤਰਕਾਰ ਤੇ ਬੁੱਧੀਜੀਵੀ ਅੱਗੇ ਆਉਣ – ਮਨਦੀਪ ਸਿੰਘ ਸਿੱਧੂ

Published

on

ਲੁਧਿਆਣਾ : ਜੁਰਮ, ਨਸ਼ਾਖ਼ੋਰੀ ਤੇ ਹੋਰ ਕੁਰੀਤੀਆਂ ਵਧਣ ਦਾ ਮੁੱਖ ਕਾਰਨ ਸਮਾਜ ਦੀ ਵਧ ਰਹੀ ਸੰਵੇਦਨ ਹੀਣਤਾ ਹੈ। ਇਸ ਨੂੰ ਰੋਕਣ ਲਈ ਸਿਰਫ਼ ਪੁਲੀਸ ਹੀ ਨਹੀਂ ਸਗੋਂ ਲੇਖਕਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਨੂੰ  ਅੱਗੇ ਵਧ ਕੇ ਸਰਗਰਮ ਹੋਣ ਦੀ ਲੋੜ ਹੈ ਤਾਂ ਜੋ ਸੰਵੇਦਨਾ ਜਗਾ ਕੇ ਸਮਾਜ ਨੂੰ ਜਿਉਣ ਯੋਗ ਬਣਾਇਆ ਜਾ ਸਕੇ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਃ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਡੇ ਕਮਿਸ਼ਨਰੇਟ ਦੀਆਂ ਚੁਣੌਤੀਆ ਤੇ ਸਮੱਸਿਆਵਾਂ ਵੀ ਵੱਡੀਆਂ ਹਨ ਅਤੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਮਾਜ ਦੇ ਸਭ ਵਰਗਾਂ ਦੇ ਸਹਿਯੋਗ ਤੇ ਸਾਥ ਦੀ ਲੋੜ ਹੈ।

ਤ੍ਰੈਲੋਚਨ ਲੋਚੀ ਨੇ ਕਿਹਾ ਕਿ ਪੰਜਾਬੀ ਲੇਖਕਾਂ ਨੇ ਹਮੇਸ਼ਾਂ ਹੀ ਧਾਰਮਿਕ ਇਕਸੁਰਤਾ, ਨਸ਼ਾ ਮੁਕਤ ਸਮਾਜ ਉਸਾਰੀ ਤੇ ਸਮਾਜ ਨੂੰ ਜੋੜਨ ਦਾ ਕੰਮ ਹੀ ਕੀਤਾ ਹੈ। ਅਸੀਂ ਆਪਣੀਆਂ ਸੰਸਥਾਵਾਂ ਵੱਲੋਂ ਹੋਰ ਯਤਨ ਕਰਾਂਗੇ ਕਿ ਆਮ ਲੋਕਾਂ ਦੇ ਨਾਲ ਨਾਲ ਸਰਕਾਰੀ ਤੰਤਰ ਵਿੱਚ ਬੈਠੇ ਕਾਰਜਸ਼ੀਲ ਕਰਨੀਆਂ ਨੂੰ ਵੀ ਸਾਹਿੱਤ, ਕੋਮਲ ਕਲਾਵਾਂ ਤੇ ਸੰਗੀਤਕ ਸਰਗਰਮੀਆਂ ਰਾਹੀਂ ਸਮਾਜ ਨੂੰ ਜਿਉਣਯੋਗ ਬਣਾਉਣ ਦਾ ਮਾਹੌਲ ਬਣਾਇਆ ਜਾ ਸਕੇ। ਲੇਖਕਾਂ ਵੱਲੋਂ ਸਃ ਮਨਦੀਪ ਸਿੰਘ ਸਿੱਧੂ ਨੂੰ ਪੰਜਾਬੀ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.