ਖੇਡਾਂ

ਸੈਕਰਡ ਸੋਲ ਕਾਨਵੈਂਟ ਸਕੂਲ ਵਿਖੇ ਕੁਸ਼ਤੀ ਦੇ ਮੁਕਾਬਲੇ ਜ਼ਾਰੀ

Published

on

ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸਕੈਡਰੀ ਸਕੂਲ ਦੁੱਗਰੀ ਧਾਂਦਰਾ ਰੋਡ, ਲੁਧਿਆਣਾ ਵੱਲੋਂ ਮੇਜ਼ਬਾਨੀ ਕਰਦੇ ਹੋਏ ਖੇਡਾਂ ਵਤਨ ਪੰਜਾਬ ਦੀਆਂ (ਅੰਡਰ-17) ਦੇ ਕੁਸ਼ਤੀ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਡੀ.ਐੱਸ.ਓ ਰਵਿੰਦਰ ਸਿੰਘ,ਡੀ.ਅੱਮ ਸਪੋਰਟਸ ਅਫਸਰ ਅਜੀਤਪਾਲ ਸਿੰਘ,ਜੋਡੋ ਕੋਚ‌ ਨਵਦੀਪ ਜਿੰਦਲ, ਅਥਲੈਟਿਕਸ ਕੋਚ ਸੰਜੀਵ ਕੁਮਾਰ ਦੇ ਸਹਿਯੋਗ ਨਾਲ ਇਹ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।

ਅੱਜ ਦੇ ਇਹਨਾਂ ਖੇਡ ਮੁਕਾਬਲਿਆਂ ਦੇ ਮੁੱਖ ਮਹਿਮਾਨ ਚਿੰਕੀ ਗਾਂਧੀ (ਸਾਈਂ ਰਸੋਈ ਦੇ ਫਾਂਉਡਰ) ਸਨ । ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸ਼੍ਰੀਮਤੀ ਸੁਖਦੀਪ ਗਿੱਲ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਪੂਨਮ ਮਲਹੋਤਰਾ ਨੇ ਖਿਡਾਰੀਆਂ ਨੂੰ ਵਧੀਆਂ ਖੇਡ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

Facebook Comments

Trending

Copyright © 2020 Ludhiana Live Media - All Rights Reserved.