ਪੰਜਾਬੀ

ਗੁਰੂ ਗੋਬਿੰਦ ਸਿੰਘ ਸਕੂਲ ‘ਚ ਮਨਾਇਆ ਵਿਸ਼ਵ ਯੋਗ ਦਿਵਸ

Published

on

ਲੁਧਿਆਣਾ : ਯੋਗਾ ਇੱਕ ਅਜਿਹੀ ਕਲਾ ਹੈ ਜੋ ਸਰੀਰ ਨੂੰ ਮਨ ਨਾਲ ਜੋੜਨ ਦਾ ਕੰਮ ਕਰਦੀ ਹੈ। ਯੋਗਾ ਤੰਦਰੁਸਤ ਰਹਿਣ ਦਾ ਮਹਾਨ ਅਤੇ ਸਭ ਤੋਂ ਵਧੀਆ ਤਰੀਕਾ ਹੈ, ਅੱਜ ਪੂਰੀ ਦੁਨੀਆ ‘ਚ ਯੋਗਾ ਨੂੰ ਮਹੱਤਵ ਦਿੱਤਾ ਜਾਂਦਾ ਹੈ । ਯੋਗਾ ਭਾਰਤ ਦੀ ਪ੍ਰਾਚੀਨ ਵਿਰਾਸਤ ਹੈ ਮਹਾਂਰਿਸ਼ੀ ਪਤੰਜਲੀ ਨੂੰ ਯੋਗ ਦਾ ਮੋਢੀ ਮੰਨਿਆ ਜਾਂਦਾ ਹੈ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਛੁੱਟੀਆਂ ਦੌਰਾਨ ਆਪਣੇ ਘਰਾਂ ਅੰਦਰ ਹੀ ਯੋਗਾ ਦੇ ਵੱਖ ਵੱਖ ਆਸਣ ਕੀਤੇ ਗਏ।

ਇਸ ਮੌਕੇ ਉਤੇ ਸਕੂਲ ਦੇ ਪ੍ਰਿੰਸੀਪਲ ਅਰਚਨਾ ਸ਼੍ਰੀਵਾਸਤਵ ਨੇ ਵਿਸ਼ਵ ਯੋਗ ਦਿਵਸ ਦੀ ਸਭ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਯੋਗ ਦਾ ਅਰਥ ਹੈ,ਜੋੜਨਾ। ਇਸ ਰਾਹੀਂ ਸਰੀਰ, ਮਨ ਅਤੇ ਆਤਮਾਦਰਮਿਆਨ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ। ਯੋਗ ਕਰਨ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਸਰੀਰਕ ਬੀਮਾਰੀਆਂ ਤੋਂ ਮੁਕਤ ਹੁੰਦਾ ਹੈ। ਯੋਗਾ ਕਰਨ ਵਾਲੇ ਵਿਅਕਤੀ ਨੂੰ ਕਦੇ ਵੀ ਮਾਨਸਕਿ ਬਿਮਾਰੀਆਂ ਜਿਵੇ ਈਰਖਾ,ਨਫਰਤ ਆਦਿ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

Facebook Comments

Trending

Copyright © 2020 Ludhiana Live Media - All Rights Reserved.