ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਨੇ ਵਿਸ਼ਵ ਵੈੱਟਲੈਂਡਜ਼ ਡੇਅ ਮਨਾਇਆ। ਇਸ ਮੌਕੇ ਮਿਸ ਗੁੰਜਨ ਗਣਿਤ ਵਿੱਚ ਸਹਾਇਕ ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਵੈੱਟਲੈਂਡਜ਼ ਦੇ ਸਕਾਰਾਤਮਕ ਪ੍ਰਭਾਵਾਂ ਅਤੇ ਜੀਵਨ ਦੀ ਵਿਭਿੰਨਤਾ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਇਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ।

World Wetlands Day celebrated at Devki Devi Jain College
ਉਨ੍ਹਾਂ ਵੈੱਟਲੈਂਡਜ਼ ਬਾਰੇ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ। ਜੋ ਕਿ ਬਹੁਤ ਜ਼ਿਆਦਾ ਪ੍ਰਦੂਸ਼ਨਾਂ ਅਤੇ ਉਦਯੋਗਿਕ ਰਹਿੰਦ-ਖੂੰਹਦ ਕਾਰਨ ਦਿਨ-ਬ-ਦਿਨ ਘੱਟ ਰਹੇ ਹਨ। ਜੋ ਸਾਡੇ ਵਾਤਾਵਰਣ ਨੂੰ ਪ੍ਰਭਾਵਿਤ ਕਰਦੇ ਹਨ। ਇਸ ਗਤੀਵਿਧੀ ਵਿਚ 100 ਦੇ ਕਰੀਬ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਬਹੁਤ ਹੀ ਦਿਲਚਸਪੀ ਦਿਖਾਈ ।
ਪ੍ਰਿੰਸੀਪਲ ਡਾ. ਸਰਿਤਾ ਬਹਿਲ ਨੇ ਵੀ ਵੈੱਟਲੈਂਡਜ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਇਹ ਵਾਤਾਵਰਣ ਅਨੁਕੂਲ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਦੇਵ ਰਾਜ ਜੈਨ, ਪ੍ਰਧਾਨ ਨੰਦ ਕੁਮਾਰ ਜੈਨ, ਵਿਪਨ ਕੁਮਾਰ ਜੈਨ ਸੀਨੀਅਰ ਵਾਈਸ ਪ੍ਰਧਾਨ, ਬਾਂਕਾ ਬਿਹਾਰੀ ਲਾਲ ਜੈਨ ਵਾਈਸ ਪ੍ਰੈਜ਼ੀਡੈਂਟ ਨੇ ਸਟਾਫ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।