Connect with us

ਪੰਜਾਬੀ

ਵਿਸ਼ਵ ਕਵਿਤਾ ਦਿਵਸ ਤੇ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਮੁਕਾਬਲੇ

Published

on

World Poetry Day under Y-20 and Competitions dedicated to Bhagat Singh's Martyrdom Day

ਲੁਧਿਆਣਾ : ਖ਼ਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼, ਲੁਧਿਆਣਾ ਵੱਲੋਂ  Y-20 ਦੇ ਅੰਤਰਗਤ ਵਿਸ਼ਵ ਕਵਿਤਾ  ਦਿਵਸ ਅਤੇ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ  ਕਾਵਿ-ਉਚਾਰਨ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ  30 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੌਕੇ ਤੇ ਵਿਦਿਆਰਥਣਾਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ,  ਵਿਚਾਰਧਾਰਾ ਅਤੇ ਸ਼ਹਾਦਤ ਨਾਲ ਸੰਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ।

ਸ਼ਹੀਦ ਭਗਤ ਸਿੰਘ ਦੇ ਨਾਲ ਸੰਬੰਧਤ ਮੁਕਾਬਲੇ ਵਿਚ ਵਿੱਚ ਇਨਾਮ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਹਰਮਨਪ੍ਰੀਤ ਕੌਰ ਪਹਿਲਾ ਸਥਾਨ, ਬਿਪਨੀਤ  ਕੌਰ ਦੂਜਾ ਸਥਾਨ, ਮਨਪ੍ਰੀਤ ਕੌਰ ਤੀਸਰਾ ਸਥਾਨ ਪ੍ਰਾਪਤ ਕੀਤਾ। ਵੱਖ ਵੱਖ ਵਿਸ਼ਿਆਂ ਨਾਲ ਸੰਬੰਧਤ ਕਵਿਤਾ ਮੁਕਾਬਲੇ ਵਿਚ ਅਨਮੋਲ ਖੁਰਾਣਾ ਪਹਿਲਾ ਸਥਾਨ, ਓਜਸਵੀ, ਗੁਰਜੀਤ ਕੌਰ ਦੂਜਾ ਸਥਾਨ, ਜਸਨੀਤ , ਹਰਮਨਜੋਤ ਤੀਸਰਾ ਸਥਾਨ ਹਾਸਲ ਕੀਤਾ। । ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ  ਨੂੰ ਇਨਾਮ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

Facebook Comments

Trending