Connect with us

ਪੰਜਾਬੀ

ਜਿਲ੍ਹੇ ਭਰ ‘ਚ 31 ਮਈ ਨੂੰ ਮਨਾਇਆ ਜਾਵੇਗਾ ਵਿਸ਼ਵ ਤੰਬਾਕੂ ਰਹਿਤ ਦਿਵਸ – ਡਾ ਮੰਨੂ ਵਿਜ

Published

on

World No Tobacco Day will be celebrated on May 31 in the district - Dr. Mannu Vij

ਲੁਧਿਆਣਾ :  ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਸਥਾਨਕ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹਾ ਨੋਡਲ ਅਫਸਰ ਤੰਬਾਕੂ ਕੋਟਰੌਲ ਪ੍ਰੋਗਰਾਮ ਡਾ. ਮੰਨੂ ਵਿਜ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ ਮੀਟਿੰਗ ਕੀਤੀ ਜਿਸ ਵਿੱਚ ਜ਼ਿਲ੍ਹੇ ਭਰ ਤੋ ਬਲਾਕ ਐਕਸਟੈਨਸਨ ਐਜੂਕੇਟਰ (ਬੀ.ਈ.ਈ.) ਅਤੇ ਬਲਾਕ ਨੋਡਲ ਅਫਸਰਾਂ ਨੇ ਭਾਗ ਲਿਆ।

ਇਸ ਮੌਕੇ ਡਾ. ਵਿਜ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 31 ਮਈ ਤੱਕ ਮਨਾਏ ਜਾ ਰਹੇ ਤੰਬਾਕੂ ਰਹਿਤ ਦਿਵਸ ਦਾ ਇਸ ਸਾਲ ਦਾ ਥੀਮ ਸਾਨੂੰ ਭੋਜਨ ਦੀ ਲੋੜ ਹੈ ਤੰਬਾਕੂ ਦੀ ਨਹੀ, ਵਿਸ਼ੇ ਸਬੰਧੀ ਆਮ ਲੋਕਾਂ ਨੂੰ ਤੰਬਾਕੂ ਦੇ ਸੇਵਨ ਕਰਨ ਨਾਲ ਸਿਹਤ ਨੂੰ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਤੰਬਾਕੂ ਤੋਂ ਹੋਣ ਵਾਲੇ ਦੁਸ਼ਪ੍ਰਭਾਵ ਬਾਰੇ ਜਾਗਰੁਕਤਾ ਲਈ ਸਕੂਲਾਂ, ਕਾਲਜਾਂ ਵਿੱਚ ਬੱਚਿਆਂ ਦੇ ਇਸ ਵਿਸ਼ੇ ‘ਤੇ ਰੇਸ ਮੁਕਾਬਲੇ, ਲੇਖ ਮੁਕਾਬਲੇ, ਪੇਟਿੰਗ ਮੁਕਾਬਲੇ ਆਦਿ ਕਰਵਾਏ ਜਾਣ।

ਇਸ ਤੋ ਇਲਾਵਾ ਸਕੂਲਾਂ ਦੀ ਸਵੇਰ ਦੀ ਪਰੇਅ ਵਿੱਚ ਬੱਚਿਆਂ ਨੂੰ ਤੰਬਾਕੂ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂੰ ਕਰਵਾਇਆ ਜਾਵੇ ਅਤੇ ਜਨਤਕ ਥਾਂਵਾਂ ‘ਤੇ ਆਮ ਲੋਕਾਂ ਨੂੰ ਵੱਧ ਤੋ ਵੱਧ ਜਾਗਰੂਕ ਕੀਤਾ ਜਾਵੇ। ਡਾ. ਵਿਜ ਨੇ ਅੱਗੇ ਦੱਸਿਆ ਕਿ 24 ਤੋ 26 ਮਈ ਤੱਕ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆ ਦੀ ਚੈਕਿੰਗ ਕਰਕੇ ਕਾਨੂੰਨ ਅਨੁਸਾਰ ਬਣਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣ।ਡਾ. ਵਿਜ ਨੇ ਦੱਸਿਆ ਕਿ 31 ਮਈ ਨੂੰ ਜ਼ਿਲ੍ਹੇ ਭਰ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾਵੇਗਾ ।

Facebook Comments

Trending