ਪੰਜਾਬੀ

‘ਮੇਰੇ ਪਰਿਵਾਰ ਦਾ ਕਿਸਾਨ’ ਗਰੁੱਪ ਵਲੋਂ ਮਨਾਇਆ ਵਿਸ਼ਵ ਸਿਹਤ ਦਿਵਸ

Published

on

ਲੁਧਿਆਣਾ : ‘ਮੇਰੇ ਪਰਿਵਾਰ ਦਾ ਕਿਸਾਨ’ ਗਰੁੱਪ ਵਲੋਂ ਲੋਧੀ ਕਲੱਬ ਦੇ ਸਹਿਯੋਗ ਨਾਲ 6 ਕਿਸਾਨਾਂ ਦੇ ਜੈਵਿਕ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਭੋਜਨ ਨਾਲ ਚੰਗੀ ਸਿਹਤ ਦੇ ਸਬੰਧ ‘ਤੇ 3 ਡਾਕਟਰਾਂ ਅਤੇ ਮਾਹਿਰਾਂ ਦੁਆਰਾ ਵਰਕਸ਼ਾਪ ਦਾ ਆਯੋਜਨ ਕਰਕੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ. ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਆਈ.ਏ.ਐਸ. ਅਤੇ ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਵਲੋਂ ਕੀਤੀ ਗਈ.

ਮੇਰੇ ਪਰਿਵਾਰ ਦਾ ਕਿਸਾਨ’ ਇੱਕ ਕਮਿਊਨਿਟੀ ਫਾਰਮਿੰਗ ਗਰੁੱਪ ਹੈ ਜਿਸ ਨੂੰ ਪੰਜਾਬ ਵਿਧਾਨ ਸਭਾ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਸਫਲਤਾ ਲਈ ਸਨਮਾਨਿਤ ਕੀਤਾ ਗਿਆ ਹੈ। ਮਨੀਤ ਦੀਵਾਨ ਨੇ ਦੱਸਿਆ ਕਿ ਅਸੀਂ ਆਪਣੇ ਮੈਂਬਰਾਂ ਲਈ ਸਬਜ਼ੀਆਂ ਉਗਾਉਂਦੇ ਹਾਂ ਅਤੇ ਸਬਜ਼ੀਆਂ ਨੂੰ ਘਰੋ-ਘਰ ਪਹੁੰਚਾਉਣ ਲਈ ਆਪਣੀ ਡਿਲੀਵਰੀ ਪ੍ਰਣਾਲੀ ਵਿਕਸਿਤ ਕੀਤੀ ਹੈ।

ਮੇਰੇ ਪਰਿਵਾਰ ਦਾ ਕਿਸਾਨ ਗਰੁੱਪ ਦੇ ਇੱਕ ਹੋਰ ਮੈਂਬਰ ਰੋਹਿਤ ਗੁਪਤਾ ਨੇ ਦੱਸਿਆ ਕਿ ਗਰੁੱਪ ਦੀ ਸਲਾਨਾ ਮੈਂਬਰਸ਼ਿਪ ਫੀਸ 36,000 ਰੁਪਏ ਹੈ ਜੋ ਕਿ ਖੇਤੀ ਅਤੇ ਸਪੁਰਦਗੀ ਦੇ ਸਾਰੇ ਖਰਚਿਆਂ ਨੂੰ ਕਵਰ ਕਰਦੀ ਹੈ ਜਿਸ ਵਿੱਚ ਹਰੇਕ ਮੈਂਬਰ ਨੂੰ ਲਗਭਗ 300-350 ਕਿਲੋਗ੍ਰਾਮ ਸਬਜ਼ੀਆਂ ਸਲਾਨਾ ਸਿੱਧੇ ਉਹਨਾਂ ਦੇ ਘਰ-ਘਰ ਪਹੁੰਚਾਈਆਂ ਜਾਂਦੀਆਂ ਹਨ।

ਅੰਮ੍ਰਿਤਾ ਮਾਂਗਟ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਆਰਗੈਨਿਕ ਕਣਕ, ਚਾਵਲ, ਦਾਲਾਂ, ਜੜੀ-ਬੂਟੀਆਂ ਆਦਿ ਉਗਾਉਣ ਲਈ ਸਲਾਹ ਦਿੰਦੇ ਹਾਂ ਅਤੇ ਉਹਨਾਂ ਲਈ ਆਰਡਰ ਅਤੇ ਡਿਲੀਵਰੀ ਦੀ ਸਹੂਲਤ ਦਿੰਦੇ ਹਾਂ। ਜੈਵਿਕ ਕਿਸਾਨਾਂ ਵਿੱਚ ਗੰਗਾਨਗਰ ਤੋਂ ਸੁਰਿੰਦਰ ਸਿੰਘ, ਫਾਜ਼ਿਲਕਾ ਤੋਂ ਨਵਰੂਪ ਸਿੰਘ, ਪੱਖੋਵਾਲ ਤੋਂ ਰੁਪਿੰਦਰ ਕੌਰ ਵਲੋਂ ਆਪਣੇ ਉਤਪਾਦ ਪ੍ਰਦਰਸ਼ਿਤ ਕੀਤੇ ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਘਰੇਲੂ ਸ਼ੈੱਫ ਰੂਹ ਚੌਧਰੀ ਅਤੇ ਟੀਨਾ ਗੁਪਤਾ ਨੇ ਘਰ ਦੇ ਬਣੇ ਬਾਜਰੇ ਦੇ ਲੱਡੂ ਅਤੇ ਰੋਟੀਆਂ ਪ੍ਰਦਰਸ਼ਿਤ ਕੀਤੀਆਂ।

Facebook Comments

Trending

Copyright © 2020 Ludhiana Live Media - All Rights Reserved.