ਪੰਜਾਬੀ

ਮਾਲਵਾ ਸੈਂਟਰਲ ਕਾਲਜ ਦੀ ਸਾਇੰਸ ਸੁਸਾਇਟੀ ਵਲੋਂ ਮਨਾਇਆ ਵਿਸ਼ਵ ਵਾਤਾਵਰਣ ਦਿਵਸ

Published

on

ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਲੁਧਿਆਣਾ ਦੀ ਸਾਇੰਸ ਸੁਸਾਇਟੀ ਵਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ । ਇਸ ਪ੍ਰੋਗਰਾਮ ਦਾ ਵਿਸ਼ਾ ਕੇਵਲ ਧਰਤੀ ਦੀ ਪ੍ਰਕਿਰਤੀ ਦੇ ਅਨੁਕੂਲ ਸਥਾਈ ਤੌਰ ‘ਤੇ ਰਹਿਣਾ ਸੀ। ਸਾਰੇ ਬੀਐਡ ਅਤੇ ਐਮਐਡ ਵਿਦਿਆਰਥੀ ਪ੍ਰੋਗਰਾਮ ਵਿਚ ਸ਼ਾਮਲ ਹੋਏ। ਵਿਦਿਆਰਥਣ ਯੋਗਿਮਾ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦਿਵਸ ਦੇ ਵਿਸ਼ੇ ਤੋਂ ਜਾਣੂ ਕਰਵਾਇਆ ।

ਸਿਮਰਨ ਨੇ ਗਰੀਨ ਲਿਵਿੰਗ ਬਾਰੇ ਬਹੁਤ ਹੀ ਪ੍ਰੇਰਣਾਦਾਇਕ ਭਾਸ਼ਣ ਦਿੱਤਾ। ਕਾਜਲ ਵੱਲੋਂ ਧਰਤੀ ਬਚਾਓ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ ਗਈ ਤਾਂ ਜੋ ਦਰਸ਼ਕਾਂ ਨੂੰ ਕੁਦਰਤੀ ਸਰੋਤਾਂ ਦੀ ਬਰਬਾਦੀ ਅਤੇ ਉਨ੍ਹਾਂ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਜਾ ਸਕੇ। ਰੁੱਖਾਂ ਅਤੇ ਹੋਰ ਕੁਦਰਤੀ ਸਰੋਤਾਂ ਦੀ ਮਹੱਤਤਾ ਅਤੇ ਉਨ੍ਹਾਂ ਦੀ ਘਾਟ ਮਨੁੱਖੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ, ਨੂੰ ਵਿਗਿਆਨ ਦੇ ਵਿਦਿਆਰਥੀਆਂ ਨੇ ਸਟ੍ਰੀਟ ਪਲੇਅ ਰਾਹੀਂ ਸੁੰਦਰਤਾ ਨਾਲ ਦਰਸਾਇਆ।

ਵਾਤਾਵਰਣ ਦੇ ਨਿਘਾਰ ਨੂੰ ਦਰਸਾਉਂਦੀ ਕਵਿਤਾ ਅਤੇ ਗੀਤ ਕ੍ਰਮਵਾਰ ਪ੍ਰਭਜੋਤ ਅਤੇ ਅਮਨਪ੍ਰੀਤ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਵਾਤਾਵਰਣ ਜਾਗਰੂਕਤਾ ਸਬੰਧੀ ਕੁਇਜ਼ ਵੀ ਆਯੋਜਿਤ ਕੀਤਾ ਗਿਆ ਅਤੇ ਜੇਤੂਆਂ ਨੂੰ ਇਨਾਮ ਵਜੋਂ ਬੂਟੇ ਦਿੱਤੇ ਗਏ। ਡਾ ਮਨਦੀਪ ਕੌਰ, ਇੰਚਾਰਜ ਸਾਇੰਸ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਬਚਾਉਣ ਅਤੇ ਧਰਤੀ ਨੂੰ ਵਧੀਆ ਸਥਾਨ ਬਣਾਉਣ ਲਈ ਆਪਣੇ ਰੋਜ਼ਾਨਾ ਜੀਵਨ ਵਿੱਚ ਚੰਗੀਆਂ ਪਿਰਤਾਂ ਨੂੰ ਅਪਣਾਉਣ ਦੀ ਦਲੀਲ ਦਿੱਤੀ।

ਕਾਲਜ ਦੇ ਪ੍ਰਿੰਸੀਪਲ ਡਾ ਨਗਿੰਦਰ ਕੌਰ ਨੇ ਸਾਇੰਸ ਸੁਸਾਇਟੀ ਵੱਲੋਂ ਇਸ ਸਮਾਗਮ ਦੇ ਆਯੋਜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਵਿਸ਼ਵ ਵਾਤਾਵਰਨ ਦਿਵਸ ਮੌਕੇ ਕਾਲਜ ਦੀ ਸਾਇੰਸ ਸੁਸਾਇਟੀ ਵਲੋਂ ਈਕੋ ਕਲੱਬ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਸੁਨੇਤ (ਲੁਧਿਆਣਾ) ਵਿਖੇ ਬੂਟੇ ਲਗਾਏ ਗਏ।

Facebook Comments

Trending

Copyright © 2020 Ludhiana Live Media - All Rights Reserved.