ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਮਨਾਇਆ ਸੰਸਾਰ ਵਾਤਾਵਰਨ ਬਚਾਓ ਦਿਵਸ

Published

on

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ ਸੰਧੂ ਨਗਰ ਵਿੱਚ ਸੰਸਾਰ ਵਾਤਾਵਰਨ ਬਚਾਓ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਸੰਧੂ ਅਤੇ ਮੁੱਖ ਅਧਿਆਪਿਕਾ ਸ੍ਰੀਮਤੀ ਸੁਮਨ ਅਰੋੜਾ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਸਾਰੇ ਮਿਲਕੇ ਸੌਂਹ ਖਾਵਾਂਗੇ ਕਿ ਵਾਤਾਵਰਨ ਦਾ ਮਹੱਤਵ ਬਾਰੇ ਸਭ ਨੂੰ ਦਸਾਂਗੇ।

ਮੁੱਖ ਅਧਿਆਪਿਕਾ ਨੇ ਪਰਾਥਨਾ ਸਭਾ ਵਿੱਚ ਬੱਚਿਆਂ ਕੋਲੋਂ ਵਾਤਾਵਰਨ ਨੂੰ ਸੰਭਾਲ ਕੇ ਰੱਖਣ ਪ੍ਰਤੀ ਸੌਂਹ ਦਿਵਾਈ ਲਿਤੀ ਗਈ ਅਤੇ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਹਰ ਦਿਨ ਵਾਤਾਵਰਨ ਦਿਵਸ ਮਨਾਓ । ਪੌਦੇ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਹਰੇਕ ਬੱਚੇ ਨੂੰ ਇੱਕ- ਇੱਕ ਪੌਦਾ ਲਗਾਉਣ ਲਈ ਕਿਹਾ ਗਿਆ । ਇਸ ਮੌਕੇ ‘ਬੱਚਿਆਂ ਵੱਲੋਂ ਕਵਿਤਾ ਗਾਇਨ ਕਰਵਾਇਆ ਗਿਆ । ਨਾਲ ਹੀ ਵਾਤਾਵਰਨ ਸੰਭਾਲ ਪ੍ਰਤੀ ਐਨ.ਸੀ. ਸੀ ਅਤੇ ਐਨ. ਐਸ. ਐਸ ਦੇ ਵਾਲੰਟੀਅਰ ਦੀ ਤਰਫ਼ ਤੋਂ ਪੌਦੇ ਲਗਵਾਏ ਗਏ ।

Facebook Comments

Trending

Copyright © 2020 Ludhiana Live Media - All Rights Reserved.