Connect with us

ਪੰਜਾਬੀ

ਕਿ੍ਸ਼ੀ ਵਿਗਿਆਨ ਕੇਂਦਰ ‘ਚ ਨਵਿਆਉਣਯੋਗ ਊਰਜਾ ਬਾਰੇ ਹੋਈ ਵਰਕਸ਼ਾਪ

Published

on

Workshop on Renewable Energy held at Agricultural Science Center

ਲੁਧਿਆਣਾ : ਪੀ.ਏ.ਯੂ. ਦੇ ਨਵਿਆਉਣਯੋਗ ਊਰਜਾ ਵਿਭਾਗ ਵੱਲੋਂ ਬੀਤੇ ਦਿਨੀਂ ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਿਖੇ ਖੇਤੀ ਵਿੱਚ ਨਵਿਆਉਣਯੋਗ ਊਰਜਾ ਬਾਰੇ ਇੱਕ ਵਰਕਸ਼ਾਪ ਕਰਵਾਈ ਗਈ । ਇਹ ਵਰਕਸ਼ਾਪ ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਪੈਟਰੋਲੀਅਮ ਸੰਭਾਲ ਖੋਜ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਲੜੀ ਦਾ ਪਹਿਲਾ ਸਮਾਗਮ ਸੀ ।

ਇਸ ਵਿੱਚ ਹੁਸ਼ਿਆਪੁਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਸ਼ਾਮਿਲ ਹੋਏ। ਇਸ ਵਰਕਸ਼ਾਪ ਦਾ ਉਦੇਸ਼ ਖੇਤੀ ਖੇਤਰ ਵਿੱਚ ਊਰਜਾ ਦੀ ਸੰਭਾਲ, ਖੇਤੀ ਰਹਿੰਦ-ਖੂੰਹਦ ਅਤੇ ਪਸ਼ੂਆਂ ਦੇ ਮਲਮੂਤਰ ਦੀ ਵਰਤੋਂ ਤੋਂ ਜੈਵਿਕ ਗੈਸ ਦੇ ਉਤਪਾਦਨ ਅਤੇ ਸੌਰ ਊਰਜਾ ਦੀ ਵਰਤੋਂ ਨਾਲ ਖੇਤੀ ਉਤਪਾਦਾਂ ਦੀ ਮਿਆਦ ਅਤੇ ਮੁੱਲ ਵਾਧੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸੀ ।

ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਉਪ ਨਿਰਦੇਸ਼ਕ ਡਾ. ਮਨਿੰਦਰ ਸਿੰਘ ਬੌਂਸ ਇਸ ਵਰਕਸ਼ਾਪ ਦੇ ਕੁਆਰਡੀਨੇਟਰ ਸਨ । ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਡਾ. ਰਾਜਨ ਅਗਰਵਾਲ ਨੇ ਇਸ ਮੌਕੇ ਸਥਿਰ ਖੇਤੀ ਵਿਸ਼ੇਸ਼ ਤੌਰ ਤੇ ਸਿੰਚਾਈ ਲਈ ਊਰਜਾ ਸੰਭਾਲ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਇਸੇ ਖੇਤਰ ਦੇ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਸੌਰ ਊਰਜਾ ਦੀ ਵਰਤੋਂ ਨਾਲ ਖੇਤੀ ਉਤਪਾਦਾਂ ਦੀ ਸੰਭਾਲ ਕਰਕੇ ਆਮਦਨ ਵਿੱਚ ਵਾਧੇ ਦੇ ਗੁਰ ਦੱਸੇ ।

Facebook Comments

Trending