ਪੰਜਾਬੀ

ਜੀ ਜੀ ਐੱਨ ਪਬਲਿਕ ਸਕੂਲ ਵਿਖੇ ਕਰਵਾਈ ਸਾਈਬਰ ਸੁਰੱਖਿਆ ਵਿਸ਼ੇ ਤੇ ਵਰਕਸ਼ਾਪ

Published

on

ਲੁਧਿਆਣਾ : ਜੀ ਜੀ ਐੱਨ ਪਬਲਿਕ ਸਕੂਲ, ਲੁਧਿਆਣਾ ਵਿਖੇ ਸਾਈਬਰ ਸੁਰੱਖਿਆ- ਖਤਰੇ ਅਤੇ ਕਮਜ਼ੋਰੀਆਂ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸ੍ਰੀ ਓਜਸਵ ਪਾਸੀ, ਰਿਸੋਰਸ ਪਰਸਨ, ਏਐਨਐਸਐਚ ਇਨਫੋਟੈਕ, ਲੁਧਿਆਣਾ ਦੇ ਇੱਕ ਪ੍ਰਸਿੱਧ ਸੁਰੱਖਿਆ ਵਿਸ਼ਲੇਸ਼ਕ ਨੇ ਆਪਣੇ ਦਲ ਦੇ ਮੈਂਬਰਾਂ ਨਾਲ ਵਿਦਿਆਰਥੀਆਂ ਨੂੰ ਹੈਕਿੰਗ, ਡਾਸ ਅਟੈਕ, ਕਾਲ ਬੰਬਿੰਗ ਰੈਨਸਮਵੇਅਰ ਅਟੈਕ ਅਤੇ ਹੋਰ ਸਾਈਬਰ ਹਮਲਿਆਂ ਵਰਗੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇੰਟਰਨੈੱਟ ਦੀ ਵਰਤੋਂ ਕਰਨ ਲਈ ਮਾਰਗ ਦਰਸ਼ਨ ਕੀਤਾ।

ਉਨ੍ਹਾਂ ਨੇ ਸਫਲਤਾਪੂਰਵਕ ਵਿਦਿਆਰਥੀਆਂ ਵਿੱਚ ਸਾਈਬਰ ਸੁਰੱਖਿਆ ਦੇ ਕੀ ਕਰੋ ਅਤੇ ਕੀ ਨਾ ਕਰੋ ਬਾਰੇ ਜਾਗਰੂਕਤਾ ਪੈਦਾ ਕੀਤੀ। ਭਾਰਤ ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜੇ ਨੰਬਰ ‘ਤੇ ਹੈ। ਇਸ ਲਈ ਆਪਣੇ ਆਪ ਨੂੰ ਅਤੇ ਸਾਡੇ ਕੀਮਤੀ ਡੇਟਾ ਨੂੰ ਅਨੈਤਿਕ ਹੈਕਰਾਂ ਦੇ ਸ਼ਿਕਾਰ ਹੋਣ ਤੋਂ ਬਚਾਉਣਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਗੁਨਮੀਤ ਕੌਰ ਨੇ ਵੀ ਇੰਟਰਨੈੱਟ ਦੀ ਸਾਵਧਾਨੀ ਅਤੇ ਸਮਝਦਾਰੀ ਨਾਲ ਵਰਤੋਂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.