ਪੰਜਾਬੀ

ਪੰਜਾਬ ਦੇ ਪਸ਼ੂਧਨ ਖੇਤਰ ਦੀਆਂ ਬਜਟ ਲੋੜਾਂ ਬਾਰੇ ਵੈਟਰਨਰੀ ਯੂਨੀਵਰਸਿਟੀ ਵਿਖੇ ਕਾਰਜਸ਼ਾਲਾ

Published

on

ਲੁਧਿਆਣਾ : ਡੇਅਰੀ ਸਾਇੰਸ ਕਾਲਜ ਦੇ ਡੇਅਰੀ ਅਰਥਸ਼ਾਸਤਰ ਤੇ ਵਪਾਰ ਪ੍ਰਬੰਧਨ ਵਿਭਾਗ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਦੇ ਪਸ਼ੂਧਨ ਖੇਤਰ ਦੀਆਂ ਬਜਟ ਲੋੜਾਂ ਸੰਬੰਧੀ ਇਕ ਕਾਰਜਸ਼ਾਲਾ ਕਰਵਾਈ ਗਈ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਕਾਰਜਸ਼ਾਲਾ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਖੇਤੀ ਵਿਭਿੰਨਤਾ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਸ਼ੂਧਨ ਖੇਤਰ ਦੇ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ।

ਡੀਨ ਡੇਅਰੀ ਸਾਇੰਸ ਕਾਲਜ ਡਾ. ਰਮਨੀਕ ਨੇ ਕਿਹਾ ਕਿ ਕਾਲਜ ਦਾ ਇਹ ਵਿਭਾਗ ਪਸ਼ੂਧਨ ਖੇਤਰ ਸੰਬੰਧੀ ਵੇਰਵਾ ਇਕੱਠਾ ਕਰਨ ਤੇ ਨੀਤੀਗਤ ਜਾਣਕਾਰੀਆਂ ਦੇਣ ਲਈ ਲਗਾਤਾਰ ਕਾਰਜਸ਼ੀਲ ਰਹਿੰਦਾ ਹੈ। ਸਹਿਯੋਗੀ ਪ੍ਰੋਫੈਸਰ ਪਸ਼ੂਧਨ ਅਰਥਸ਼ਾਸਤਰ ਡਾ. ਇੰਦਰਪ੍ਰੀਤ ਕੌਰ ਨੇ ਕਿਹਾ ਕਿ ਪਸ਼ੂਧਨ ਖੇਤਰ ਕੁੱਲ ਖੇਤੀਬਾੜੀ ਘਰੇਲੂ ਉਤਪਾਦ ‘ਚ 40 ਫੀਸਦੀ ਤੋਂ ਵਧੇਰੇ ਯੋਗਦਾਨ ਪਾ ਰਿਹਾ ਹੈ ਜਦ ਕਿ ਬਜਟ ‘ਚ ਇਸ ਦਾ ਹਿੱਸਾ ਸਿਰਫ 5.2 ਫੀਸਦੀ ਹੀ ਹੈ ‘ਇਸ ਲਈ ਪਸ਼ੂਧਨ ਖੇਤਰ ਦਾ ਹਿੱਸਾ ਵੀ ਖੇਤੀਬਾੜੀ ਬਜਟ ਦੇ ਹਿਸਾਬ ਨਾਲ ਹੀ ਹੋਣਾ ਚਾਹੀਦਾ ਹੈ।

ਮੁਖੀ ਅਰਥਸ਼ਾਸਤਰ ਤੇ ਸਮਾਜ ਵਿਗਿਆਨ ਵਿਭਾਗ ਪੀ. ਏ. ਯੂ. ਡਾ. ਕਮਲ ਵੱਤਾ ਨੇ ਕਿਹਾ ਕਿ ਪੰਜਾਬ ਦੇ ਡੇਅਰੀ ਖੇਤਰ ਵਿਚ ਮੰਡੀਕਾਰੀ ਨੂੰ ਹੋਰ ਸੁਦਿ੍ੜ ਕਰਨ ਦੀ ਲੋੜ ਹੈ। ਸਹਿਯੋਗੀ ਪ੍ਰੋਫੈਸਰ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਡਾ. ਕੇ. ਕੇ. ਕੁੰਡੂ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਬਜਟ ਦੀ ਮਹੱਤਤਾ ਬਾਰੇ ਚਰਚਾ ਕੀਤੀ। ਕੌਮੀ ਪ੍ਰੋਫੈਸਰ ਤੇ ਨਿਰਦੇਸ਼ਕ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਡਾ. ਪੀ. ਐਸ. ਬੀਰਥਲ ਨੇ ਵਿਚਾਰ ਪ੍ਰਗਟਾਇਆ ਕਿ ਪਸ਼ੂਧਨ ਖੇਤਰ ਦੇ ਯੋਗਦਾਨ ਨੂੰ ਵੇਖਦਿਆਂ ਹੋਇਆਂ ਬਜਟ ‘ਚ ਇਸ ਨੂੰ ਖੇਤੀਬਾੜੀ ਦੇ ਬਰਾਬਰ ਮਹੱਤਵ ਦੇਣਾ ਬਣਦਾ ਹੈ।

Facebook Comments

Trending

Copyright © 2020 Ludhiana Live Media - All Rights Reserved.