Connect with us

ਅਪਰਾਧ

ਮਹਿਲਾ ਚੋਰ ਗਿਰੋਹ ਨੇ ਉਡਾਇਆ ਔਰਤ ਦਾ ਪਰਸ, ਨਾਕਾਬੰਦੀ ਦੌਰਾਨ ਚੋਰ ਗਿਰੋਹ ਗਿ੍ਫ਼ਤਾਰ

Published

on

Woman's purse blown up by female gang of thieves, gang of thieves arrested during blockade

ਲੁਧਿਆਣਾ : ਜਵਾਹਰ ਨਗਰ ਮਾਰਕੀਟ ‘ਚ ਸ਼ਾਪਿੰਗ ਕਰਨ ਲਈ ਗਈ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਮਹਿਲਾ ਚੋਰ ਗਿਰੋਹ ਨੇ ਪਰਸ ਚੋਰੀ ਕਰ ਲਿਆ। ਵਾਰਦਾਤ ਦੀ ਸੂਚਨਾ ਮਿਲਦੇ ਸਾਰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਹਰਕਤ ਵਿਚ ਆਈ ਅਤੇ ਨਾਕਾਬੰਦੀ ਦੌਰਾਨ ਪੂਰੇ ਚੋਰ ਗਿਰੋਹ ਨੂੰ ਗਿ੍ਫ਼ਤਾਰ ਕਰ ਲਿਆ। ਜਾਂਚ ਅਧਿਕਾਰੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਗਿ੍ਫ਼ਤਾਰ ਕੀਤੀਆਂ ਗਈਆਂ ਅੌਰਤਾਂ ਦੀ ਪਛਾਣ ਲੁਧਿਆਣਾ ਰੇਲਵੇ ਸਟੇਸ਼ਨ ਦੇ ਮੁਸਾਫ਼ਰਖਾਨੇ ਦੀ ਰਹਿਣ ਵਾਲੀ ਸੋਨੀਕਾ, ਗਾਬੋ ਸਿਸੋ, ਕਾਜਲ, ਜਾਨੋ, ਅੰਨਨਿਆ ਸ਼ਿਸੋਰ ਅਤੇ ਮੰਦਾ ਦੇ ਰੂਪ ਵਿੱਚ ਹੋਈ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਟਿਆਲਾ ਦੀ ਰਹਿਣ ਵਾਲੀ ਪ੍ਰੀਤਕਾ ਰਾਣੀ ਨੇ ਦੱਸਿਆ ਕਿ ਉਹ ਆਪਣੀ ਮਾਸੀ ਦੇ ਬੇਟੇ ਦੇ ਵਿਆਹ ‘ਚ ਸ਼ਾਮਲ ਹੋਣ ਲਈ ਮੇਘ ਧਰਮਸ਼ਾਲਾ ਜਵਾਹਰ ਨਗਰ ਕੈਂਪ ਆਈ ਸੀ। ਵਿਆਹ ਤੋਂ ਕੁਝ ਸਮਾਂ ਕੱਢ ਕੇ ਉਹ ਮਾਰਕੀਟ ‘ਚ ਸ਼ਾਪਿੰਗ ਕਰਨ ਚਲੀ ਗਈ। ਖ਼ਰੀਦਦਾਰੀ ਕਰਦੇ ਸਮੇਂ ਮਹਿਲਾ ਚੋਰ ਗਿਰੋਹ ਨੇ ਧੋਖੇ ਨਾਲ ਉਸ ਦਾ ਪਰਸ ਚੋਰੀ ਕਰ ਲਿਆ। ਅੌਰਤ ਦੇ ਮੁਤਾਬਕ ਪਰਸ ਵਿੱਚ 10,000 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਆਧਾਰ ਕਾਰਡ, ਏਟੀਐੱਮ ਕਾਰਡ ਅਤੇ ਕੁਝ ਜ਼ਰੂਰੀ ਦਸਤਾਵੇਜ਼ ਸਨ।

ਔਰਤ ਵੱਲੋਂ ਕੀਤੀ ਗਈ ਸ਼ਨਾਖ਼ਤ ਅਤੇ ਤਫਤੀਸ਼ ਦੌਰਾਨ ਪੁਲਿਸ ਨੇ ਮਹਿਲਾ ਚੋਰ ਗਿਰੋਹ ਨੂੰ ਹਿਰਾਸਤ ‘ਚ ਲਿਆ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਔਰਤਾਂ ਦੇ ਕਬਜ਼ੇ ‘ਚੋਂ 8800 ਰੁਪਏ ਦੀ ਨਕਦੀ, ਇਕ ਕਟਰ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ। ਜਾਂਚ ਅਧਿਕਾਰੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Facebook Comments

Advertisement

ਤਾਜ਼ਾ

ਪੰਜਾਬ ਨਿਊਜ਼8 mins ago

ਸ਼੍ਰੀ ਵਾਲਮੀਕਿ ਤੀਰਥ ਅਸਥਾਨ ਨਤਮਸਤਕ ਹੋਏ CM ਚੰਨੀ, ਬੇਘਰਿਆਂ ਨੂੰ 5-5 ਮਰਲੇ ਦੇ ਪਲਾਟਾਂ ਸਮੇਤ ਕੀਤੇ 4 ਵੱਡੇ ਐਲਾਨ

ਅੰਮ੍ਰਿਤਸਰ : ਭਗਵਾਨ ਵਾਲਮੀਕਿ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਮੌਕੇ ਰਾਜ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਚਰਨਜੀਤ...

Navjot Singh Sidhu, 58, was greeted by several leaders including CM Channi of Punjab Navjot Singh Sidhu, 58, was greeted by several leaders including CM Channi of Punjab
ਪੰਜਾਬ ਨਿਊਜ਼1 hour ago

58 ਦੇ ਹੋਏ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਸੀਐੱਮ ਚੰਨੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਵਧਾਈ

ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ 58 ਸਾਲ ਦੇ ਹੋ ਗਏ ਹਨ। ਪੰਜਾਬ ਕਾਂਗਰਸ ਨੇ ਨਵਜੋਤ...

CM Charanjit Channi arrives in Batala for the last prayers of Shaheed Mandeep Singh CM Charanjit Channi arrives in Batala for the last prayers of Shaheed Mandeep Singh
ਪੰਜਾਬ ਨਿਊਜ਼2 hours ago

ਬਟਾਲਾ ’ਚ ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ’ਚ ਪਹੁੰਚੇ ਸੀਐਮ ਚਰਨਜੀਤ ਚੰਨੀ

ਬਟਾਲਾ : ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਸੂਰਨਕੋਟ ਚ ਹੋਏ ਮੁਕਾਬਲੇ ਦੌਰਾਨ ਸ਼ਹਾਦਤ ਪ੍ਰਾਪਤ ਕਰ ਚੁੱਕੇ ਸ਼ਹੀਦ ਮਨਦੀਪ ਸਿੰਘ...

Navjot Sidhu launches second missile - Sukhbir Badal Navjot Sidhu launches second missile - Sukhbir Badal
ਪੰਜਾਬ ਨਿਊਜ਼2 hours ago

ਨਵਜੋਤ ਸਿੱਧੂ ਦੂਜੀ ਮਿਜ਼ਾਈਲ ਕਰ ਰਿਹੈ ਤਿਆਰ – ਸੁਖਬੀਰ ਬਾਦਲ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਮੇਟੀ ਅਹੁੱਦੇ ਤੋਂ ਅਸਤੀਫਾ ਦੇ ਚੁੱਕੇ...

The Supreme Court will set aside the case of driving and subsequent violence The Supreme Court will set aside the case of driving and subsequent violence
ਇੰਡੀਆ ਨਿਊਜ਼2 hours ago

ਗੱਡੀ ਚੜ੍ਹਾਉਣ ਤੇ ਉਸ ਤੋਂ ਬਾਅਦ ਹੋਈ ਹਿੰਸਾ ਦੇ ਕੇਸ ਨੂੰਵੱਖ ਵੱਖ ਕਰੇਗਾ ਸੁਪਰੀਮ ਕੋਰਟ, ਸੁਣਵਾਈ ਟਲੀ

ਨਵੀਂ ਦਿੱਲੀ : ਸੁਪਰੀਮ ਕੋਰਟ ‘ਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਇਸ ਮਹੀਨੇ ਦੀ ਸ਼ੁਰੂਆਤ ‘ਚ ਹੋਈ ਹਿੰਸਕ ਘਟਨਾ...

The AAP delegation sought funds from CM Channy for their respective constituencies The AAP delegation sought funds from CM Channy for their respective constituencies
ਪੰਜਾਬ ਨਿਊਜ਼3 hours ago

AAP ਦੇ ਵਫ਼ਦ ਨੇ CM ਚੰਨੀ ਤੋਂ ਆਪੋ-ਆਪਣੇ ਹਲਕਿਆਂ ਲਈ ਮੰਗਿਆ ਫੰਡ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੱਤਾਧਾਰੀ ਕਾਂਗਰਸ ਉਪਰ ਸੂਬੇ...

Advocated by the Education Minister to make regional languages ​​the main subject in the respective states Advocated by the Education Minister to make regional languages ​​the main subject in the respective states
ਇੰਡੀਆ ਨਿਊਜ਼3 hours ago

ਸਿੱਖਿਆ ਮੰਤਰੀ ਵੱਲੋਂ ਖੇਤਰੀ ਭਾਸ਼ਾਵਾਂ ਨੂੰ ਸਬੰਧਤ ਸੂਬਿਆਂ ‘ਚ ਮੁੱਖ ਵਿਸ਼ਾ ਬਣਾਉਣ ਦੀ ਕੀਤੀ ਵਕਾਲਤ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵੱਲੋਂ ਦਸਵੀਂ ਤੇ ਬਾਰ੍ਹਵੀਂ...

10 lakh jewelery looted by holding a pistol on a goldsmith's shop 10 lakh jewelery looted by holding a pistol on a goldsmith's shop
ਅਪਰਾਧ3 hours ago

ਸੁਨਿਆਰੇ ਦੀ ਕਨਪਟੀ ’ਤੇ ਪਿਸਤੌਲ ਰੱਖ ਕੇ ਲੁੱਟੇ 10 ਲੱਖ ਦੇ ਗਹਿਣੇ

ਲੁਧਿਆਣਾ : ਹੈਬੋਵਾਲ ਦੇ ਹੰਬੜਾਂ ਰੋਡ ‘ਤੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ ਜਿਊਲਰ ਨੂੰ ਗਨ ਪੁਆਇੰਟ ’ਤੇ ਲੈ ਕੇ 10 ਲੱਖ...

Commencement of road construction work at Mohalla Gurmail Nagar Luhara Commencement of road construction work at Mohalla Gurmail Nagar Luhara
ਪੰਜਾਬੀ4 hours ago

ਮੁਹੱਲਾ ਗੁਰਮੇਲ ਨਗਰ ਲੁਹਾਰਾ ਵਿਖੇ ਸੜਕ ਉਸਾਰੀ ਦੇ ਕਾਰਜ ਦੀ ਸ਼ੁਰੂਆਤ

ਲੁਧਿਆਣਾ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਇਨ੍ਹਾਂ ਵਿਚਾਰਾਂ...

Kular honors city president Dang at Halqa Atam Nagar Kular honors city president Dang at Halqa Atam Nagar
ਪੰਜਾਬੀ4 hours ago

ਕੁਲਾਰ ਵੱਲੋ ਸ਼ਹਿਰੀ ਪ੍ਰਧਾਨ ਡੰਗ ਦਾ ਹਲਕਾ ਆਤਮ ਨਗਰ ਵਿਖੇ ਸਨਮਾਨ

ਲੁਧਿਆਣਾ : ਸ਼ੋ੍ਮਣੀ ਅਕਾਲੀ ਦਲ ਟੇ੍ਡ ਅਤੇ ਇੰਡਸਟਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਵੱਲੋਂ ਅਕਾਲੀ ਜਥਾ ਲੁਧਿਆਣਾ...

The weather will change again in four days The weather will change again in four days
ਪੰਜਾਬ ਨਿਊਜ਼4 hours ago

ਚਾਰ ਦਿਨ ਪਿੱਛੋਂ ਮੁੜ ਬਦਲੇਗਾ ਮੌਸਮ

ਲੁਧਿਆਣਾ : ਪੰਜਾਬ ’ਚ ਗੜਬੜ ਵਾਲੀਆਂ ਪੱਛਮੀ ਪੌਣਾਂ ਦੀ ਸਰਗਰਮੀ ਕਾਰਨ ਲੰਘੇ ਐਤਵਾਰ ਤੇ ਸੋਮਵਾਰ ਨੂੰ ਬੱਦਲ ਛਾਏ ਰਹੇ ਤੇ...

Somni Akali Dal announces candidates for election of Milk Plant Directors Somni Akali Dal announces candidates for election of Milk Plant Directors
ਪੰਜਾਬੀ4 hours ago

ਮਿਲਕ ਪਲਾਂਟ ਦੇ ਡਾਇਰੈਕਟਰਾਂ ਦੀ ਚੋਣ ਲਈ ਸੋ੍ਮਣੀ ਅਕਾਲੀ ਦਲ ਨੇ ਐਲਾਨੇ ਉਮੀਦਵਾਰ

ਲੁਧਿਆਣਾ : ਦੀ ਲੁਧਿਆਣਾ ਜਿਲ੍ਹਾ ਸਹਿਕਾਰੀ ਦੁੱਧ ਉਤਾਪਦਕ ਸੰਘ ਮਿਲਕ ਪਲਾਂਟ ਲੁਧਿਆਣਾ ਦੇ ਡਾਇਰੈਕਟਰਾਂ ਦੀ 26 ਅਕਤੂਬਰ ਨੂੰ ਹੋਣ ਵਾਲੀ...

Trending