Connect with us

ਲੁਧਿਆਣਾ ਨਿਊਜ਼

ਸਹੁਰਿਆਂ ਨੇ ਚਾਰ ਬੱਚਿਆਂ ਸਮੇਤ ਵਿਧਵਾ ਨੂੰ ਘਰੋਂ ਕੱਢਿਆ, ਪੀੜਤਾ ਨੇ ਸੀਪੀ ਦਫ਼ਤਰ ਅੱਗੇ ਖ਼ੁਦਕੁਸ਼ੀ ਕਰਨ ਦੀ ਦਿੱਤੀ ਧਮਕੀ

Published

on

ਲੁਧਿਆਣਾ : ਸਹੁਰੇ ਤੇ ਪਤੀ ਦੇ ਹੋਰ ਰਿਸ਼ਤੇਦਾਰਾਂ ‘ਤੇ ਤਸ਼ੱਦਦ ਕਰਨ ਦੀ ਸ਼ਿਕਾਇਤ ਦੇਣ ਪਿੱਛੋਂ ਪੁਲਿਸ ‘ਤੇ ਅਣਗਹਿਲੀ ਦੇ ਦੋਸ਼ ਲਾਉਂਦੇ ਹੋਏ ਔਰਤ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਆਤਮਦਾਹ ਕਰਨ ਦੀ ਧਮਕੀ ਦਿੱਤੀ ਹੈ। ਔਰਤ ਚਾਰ ਬੱਚਿਆਂ ਦੇ ਨਾਲ ਹੈਬੋਵਾਲ ਰਹਿੰਦੀ ਹੈ।

ਇਸ ਬਾਰੇ ਔਰਤ ਨੇ ਦੱਸਿਆ ਕਿ 12 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਤਕਰੀਬਨ ਸੱਤ ਮਹੀਨੇ ਪਹਿਲੋਂ ਸੜਕ ਹਾਦਸੇ ਵਿਚ ਪਤੀ ਦੀ ਮੌਤ ਹੋ ਗਈ ਸੀ, ਫਿਰ ਉਸ ਦੀ ਸੱਸ ਦੀ ਮੌਤ ਹੋ ਗਈ। ਕੁਝ ਸਮਾਂ ਪਹਿਲਾਂ ਸਹੁਰੇ ਤੇ ਉਸ ਦੇ ਹੋਰ ਰਿਸ਼ਤੇਦਾਰਾਂ ਨੇ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਔਰਤ ਦੇ ਸਹੁਰੇ ਪਰਿਵਾਰ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ। ਔਰਤ ਨੇ ਆਖਿਆ ਕਿ ਉਸ ਦੇ ਸਹੁਰੇ ਨੇ 4 ਬੱਚਿਆਂ ਸਮੇਤ ਉਸ ਨੂੰ ਘਰੋਂ ਕੱਢ ਦਿੱਤਾ ਹੈ।ਰੋਸ ਮੁਜ਼ਾਹਰਾ ਕਰਦੀ ਔਰਤ ਜਿਵੇਂ ਹੀ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੁੱਜੀ ਤਾਂ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਇਕਦਮ ਦਫ਼ਤਰ ਦੇ ਅੰਦਰ ਆਏ ਉਨ੍ਹਾਂ ਨੇ ਔਰਤ ਨੂੰ ਆਪਣੇ ਦਫ਼ਤਰ ਬੁਲਾਇਆ ਤੇ ਕਾਰਵਾਈ ਦਾ ਭਰੋਸਾ ਦਿੱਤਾ।

ਮੁੱਖ ਮੰਤਰੀ ਨੂੰ ਮਿਲਣ ਗਈ ਸੀ ਔਰਤ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਲੁਧਿਆਣਾ ਫੇਰੀ ਦੌਰਾਨ ਔਰਤ ਉਨ੍ਹਾਂ ਨੂੰ ਮਿਲਣ ਗਈ ਸੀ। ਸੁਰੱਖਿਆ ਮੁਲਾਜ਼ਮਾਂ ਨੇ ਔਰਤ ਨੂੰ ਮਿਲਣ ਨਹੀਂ ਦਿੱਤਾ ਸੀ।

Facebook Comments

Advertisement

Trending