ਤੁਹਾਨੂੰ ਦੱਸ ਦਿੰਦੇ ਹਾਂ ਕਿ ਤਰਨਤਾਰਨ ਦੇ ਪਿੰਡ ਰਸੂਲਪੁਰ ਵਿਖੇ ਪਤੀ ਨਾਲ ਝਗੜ ਕੇ ਪੇਕੇ ਘਰ ਰਹਿ ਰਹੀ ਇਕ ਮਹਿਲਾ ਆਪਣੇ ਹੀ ਪਿੰਡ ਦੇ ਵਿਅਕਤੀ ਨਾਲ ਘਰੋਂ ਨਕਦੀ ਤੇ ਗਹਿਣੇ ਚੋਰੀ ਕਰਕੇ ਭੱਜ ਗਈ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਮਹਿਲਾ ਤੇ ਉਸਦੇ ਸਾਥੀ ਉੱਪਰ ਚੋਰੀ ਦਾ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਉੱਥੇ ਹੀ ਬਲਵਿੰਦਰ ਸਿੰਘ ਵਾਸੀ ਰਸੂਲਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਲੜਕੀ ਕਵਲਜੀਤ ਕੌਰ ਦਾ ਵਿਆਹ ਢਾਈ ਸਾਲ ਪਹਿਲਾਂ ਪੰਡੋਰੀ ਵੜੈਚ ਵਿਖੇ ਹੋਇਆ ਸੀ। 30 ਸਾਲਾ ਕੁਲਵਿੰਦਰ ਕੌਰ ਆਪਣੇ ਪਤਨੀ ਨਾਲ ਝਗੜ ਕੇ ਕਰੀਬ ਇਕ ਸਾਲ ਤੋਂ ਉਨਾਂ੍ਹ ਕੋਲ ਪਿੰਡ ਰਸੂਲਪੁਰ ਰਹਿ ਰਹੀ ਸੀ। ਉਸ ਨੂੰ ਕਈ ਵਾਰ ਸਮਝਾਇਆ ਵੀ ਪਰ ਉਹ ਉਨਾਂ੍ਹ ਦੇ ਆਖੇ ਨਾ ਲੱਗੀ। 21 ਸਤੰਬਰ ਦੀ ਰਾਤ ਨੂੰ ਕਵਲਜੀਤ ਕੌਰ ਪਿੰਡ ਦੇ ਹੀ ਜੈ ਗੁਰਦੇਵ ਸਿੰਘ ਨਾਮਕ ਵਿਅਕਤੀ ਨਾਲ ਘਰੋਂ 85 ਹਜ਼ਾਰ ਦੀ ਨਕਦੀ, ਦੋ ਮੁੰਦਰੀਆਂ ਤੇ ਟੋਪਸ ਲੈ ਕੇ ਭੱਜ ਗਈ। ਉਨਾਂ੍ਹ ਦੱਸਿਆ ਕਿ ਉਹ ਉਸੇ ਦਿਨ ਤੋੋਂ ਅੌਰਤ ਤੇ ਉਸ ਦੇ ਨਾਲ ਭੱਜੇ ਵਿਅਕਤੀ ਦੀ ਭਾਲ ਕਰ ਰਹੇ ਸਨ ਪਰ ਉਹ ਕਿੱਧਰੇ ਨਹੀਂ ਮਿਲੇ। ਜਾਂਚ ਅਧਿਕਾਰੀ ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਕਵਲਜੀਤ ਕੌਰ ਅਤੇ ਜੈ ਗੁਰਦੇਵ ਸਿੰਘ ਨੂੰ ਨਾਮਜ਼ਦ ਕਰਕੇ ਉਨਾਂ੍ਹ ਦੀ ਗਿ੍ਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
