ਪੰਜਾਬੀ

ਕਾਲੇ ਤੇ ਕੈਮੀਕਲ ਵਾਲੇ ਪਾਣੀ ਨਾਲ ਬੁੱਢਾ ਦਰਿਆ ਮੁੜ ਬੁੱਢੇ ਨਾਲੇ ’ਚ ਹੋਇਆ ਤਬਦੀਲ

Published

on

ਲੁਧਿਆਣਾ: ਬੀਤੇ ਦਿਨੀਂ ਬੁੱਢਾ ਦਰਿਆ ’ਚ ਓਵਰਫਲੋਅ ਪਾਣੀ ਹੋਣ ਨਾਲ ਬੁੱਢਾ ਦਰਿਆ ਪੂਰੀ ਤਰ੍ਹਾਂ ਸਾਫ਼ ਹੋ ਗਿਆ ਸੀ, ਜਿਸ ਤੋਂ ਬਾਅਦ ਅੱਜ ਦੇ ਹਾਲਾਤ ਇਹ ਹਨ ਕਿ ਬੁੱਢਾ ਦਰਿਆ ਇਕ ਵਾਰ ਫੇਰ ਕਾਲੇ ਤੇ ਕੈਮੀਕਲ ਵਾਲੇ ਪਾਣੀ ਨਾਲ ਮੁੜ ਬੁੱਢਾ ਨਾਲੇ ’ਚ ਤਬਦੀਲ ਹੋਇਆ ਦਿਖਾਈ ਦੇ ਰਿਹਾ ਹੈ। ਤਾਜਪੁਰ ਰੋਡ ਸਥਿਤ 650 ਕਰੋੜ ਦੀ ਲਾਗਤ ਨਾਲ ਬਣਿਆ 225 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਗੰਦਾ ਪਾਣੀ ਬਿਨਾਂ ਟ੍ਰੀਟ ਕੀਤੇ ਬੁੱਢਾ ਦਰਿਆ ’ਚ ਬਾਈਪਾਸ ਕੀਤਾ ਜਾ ਰਿਹਾ ਹੈ।

ਨਗਰ ਨਿਗਮ ਕਮਿਸ਼ਨਰ ਅਤੇ ਪਲਾਂਟ ਨਾਲ ਸਬੰਧਿਤ ਉੱਚ ਅਧਿਕਾਰੀਆਂ ਵੱਲੋਂ ਐੱਸਟੀਪੀ ਸੰਚਾਲਕਾਂ ’ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਅਤੇ ਨਾ ਹੀ ਐੱਸਟੀਪੀ ’ਚੋਂ ਰੰਗਦਾਰ ਪਾਣੀ ਆਉਣ ਦੇ ਕਾਰਨਾਂ ਦੀ ਸਮੀਖਿਆ ਕੀਤੀ ਗਈ, ਜਿਸ ਨਾਲ ਆਮ ਲੋਕਾਂ ’ਚ ਸਵਾਲ ਬਣਿਆ ਹੋਇਆ ਹੈ ਕਿ ਜੇਕਰ ਬੁੱਢਾ ਦਰਿਆ ’ਚ ਗੰਦਾ ਤੇ ਜ਼ਹਿਰੀਲਾ ਪਾਣੀ ਸੁੱਟਿਆ ਜਾਣਾ ਹੀ ਹੈ ਤਾਂ ਸਰਕਾਰ ਵੱਲੋਂ ਕਰੋੜਾਂ ਰੁਪਏ ਖ਼ਰਚ ਕੇ ਐੱਸਟੀਪੀ ਲਗਾਉਣ ਦਾ ਕੀ ਫ਼ਾਇਦਾ ਹੋਇਆ ਹੈ।

ਇਸ ਸਬੰਧੀ ਐੱਸਟੀਪੀ ਦੇ ਸੰਚਾਲਕ ਦੇ ਇਕ ਉੱਚ ਅਧਿਕਾਰੀ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਐੱਸਟੀਪੀ ’ਚ ਟ੍ਰੀਟ ਹੋਣ ਵਾਲਾ ਸੀਵਰੇਜ ਦੇ ਪਾਣੀ ’ਚ ਰੰਗਾਈ ਉਦਯੋਗਿਕ ਇਕਾਈਆਂ ਦਾ ਕੈਮੀਕਲ ਵਾਲਾ ਰੰਗਦਾਰ ਪਾਣੀ ਆ ਰਿਹਾ ਹੈ, ਜਿਸਨੂੰ ਐੱਸਟੀਪੀ ਵੱਲੋਂ ਟ੍ਰੀਟ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਐੱਸਟੀਪੀ ਤੋਂ ਟ੍ਰੀਟ ਹੋ ਕੇ ਬੁੱਢਾ ਦਰਿਆ ’ਚ ਜਾਣ ਵਾਲੀ ਆਊਟਪੁਟ ਲਾਈਨ ’ਚ ਰੰਗਦਾਰ ਪਾਣੀ ਆ ਰਿਹਾ ਹੈ।

ਜ਼ਿਰਕਯੋਗ ਹੈ ਕਿ ਐੱਸਟੀਪੀ ਦੇ ਸੰਚਾਲਕ ਦੇ ਉੱਚ ਅਧਿਕਾਰੀ ਵੱਲੋਂ ਕੀਤੇ ਖ਼ੁਲਾਸੇ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਤਾਜਪੁਰ ਰੋਡ ਸਥਿਤ ਡਾਇੰਗ ਯੂਨਿਟਾਂ ਵੱਲੋਂ ਨਿਯਮਾਂ ਦੀ ਉਲੰਘਨਾ ਕਰ ਆਪਣਾ ਪਾਣੀ ਸੀਵਰੇਜ ਲਾਈਨਾਂ ’ਚ ਬਾਈਪਾਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਫੜਨ ’ਚ ਨਗਰ ਨਿਗਮ ਅਸਫ਼ਲ ਦਿਖਾਈ ਦੇ ਰਿਹਾ ਹੈ ਜਾਂ ਫਿਰ ਮਿਲੀਭੁਗਤ ਦੇ ਚੱਲਦੇ ਆਪਣੀਆਂ ਅੱਖਾਂ ਮੀਚੀ ਬੈਠਾ ਹਨ।

Facebook Comments

Trending

Copyright © 2020 Ludhiana Live Media - All Rights Reserved.