ਪੰਜਾਬੀ

ਹਲਕਾ ਗਿੱਲ ‘ਚ ਕਰੋੜਾਂ ਰੁਪਏ ਦੀ ਗਰਾਂਟ ਨਾਲ ਵਿਕਾਸ ਕਾਰਜਾਂ ਦੀ ਲਿਆਂਦੀ ਹਨੇਰੀ – ਵਿਧਾਇਕ ਕੇ.ਡੀ. ਵੈਦ

Published

on

ਡੇਹਲੋਂ (ਲੁਧਿਆਣਾ ) : ਵਿਧਾਨ ਸਭਾ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਵਧੇਰੇ ਮਜ਼ਬੂਤੀ ਨਾਲ ਮੁੜ ਜਿੱਤ ਦਰਜ਼ ਕਰੇਗੀ ਕਿਉਂਕਿ ਹਲਕੇ ਦੇ ਸੂਝਵਾਨ ਵੋਟਰ ਕਾਂਗਰਸ ਸਰਕਾਰ ਵਲੋਂ ਕੀਤੇ ਸਰਬਪੱਖੀ ਵਿਕਾਸ ਤੋਂ ਖ਼ੁਸ਼ ‘ਤੇ ਸੰਤੁਸ਼ਟ ਹੋਏ ਹਨ।

ਇਹ ਪ੍ਰਗਟਾਵਾ ਵਿਧਾਇਕ ਕੁਲਦੀਪ ਸਿੰਘ ਕੇ.ਡੀ. ਵੈਦ ਨੇ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਦੀ ਅਹਿਮ ਮੀਟਿੰਗ ਸਮੇਂ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਸੂਬੇ ਨੂੰ ਨਮੂਨੇ ਦਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ, ਉਸ ਦੇ ਨਾਲ ਹੀ ਹਲਕਾ ਗਿੱਲ ਦੇ ਹਰ ਪਿੰਡ ਅੰਦਰ ਕਰੋੜਾਂ ਰੁਪਏ ਦੀ ਗਰਾਂਟ ਨਾਲ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਗਈ।

ਵਿਧਾਇਕ ਕੇ.ਡੀ. ਵੈਦ ਨੇ ਕਿਹਾ ਕਿ ਕਾਂਗਰਸ ਦੇ ਰਾਜ ਸਮੇਂ ਸੂਬੇ ਅੰਦਰ ਹਜ਼ਾਰਾਂ ਕਰੋੜ ਰੁਪਏ ਨਾਲ ਵਿਕਾਸ ਕਾਰਜ ਹੋਏ ਹਨ। ਵਿਧਾਇਕ ਕੇ.ਡੀ. ਵੈਦ ਨੇ ਦਾਅਵਾ ਕਰਦਿਆਂ ਇਹ ਵੀ ਕਿਹਾ ਕਿ ਹਲਕਾ ਗਿੱਲ ਅੰਦਰ ਅਕਾਲੀ ਸਰਕਾਰ ਦੇ ਕਾਰਜਕਾਲ ਦੇ ਮੁਕਾਬਲੇ ਕਾਂਗਰਸ ਸਰਕਾਰ ਦੇ ਰਾਜ ਅੰਦਰ ਵਧੇਰੇ ਅਤੇ ਸਰਬਪੱਖੀ ਵਿਕਾਸ ਕਾਰਜ ਬਿਨਾਂ ਭੇਦ-ਭਾਵ ਹੋਏ ਹਨ, ਜਿਨ੍ਹਾਂ ਵਿਚ ਸਕੂਲ ਸਿੱਖਿਆ ਸਮੇਤ ਸਮੂਹ ਪਿੰਡਾਂ ਅੰਦਰ ਹੋਏ ਵਿਕਾਸ ਕਾਰਜਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਇਸ ਦਾ ਹੁੰਗਾਰਾ ਭਰ ਰਹੀਆਂ ਹਨ।

Facebook Comments

Trending

Copyright © 2020 Ludhiana Live Media - All Rights Reserved.