ਪੰਜਾਬੀ

ਸਰਕਾਰ ਬਣਨ ‘ਤੇ ਵਪਾਰਕ ਕੇਂਦਰਾਂ ‘ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਂਗੇ -ਜਥੇਦਾਰ ਪਿ੍ਤਪਾਲ ਸਿੰਘ

Published

on

ਲੁਧਿਆਣਾ  :  ਹਲਕਾ ਕੇਂਦਰੀ ਤੋਂ ਅਕਾਲੀ-ਬਸਪਾ ਉਮੀਦਵਾਰ ਜਥੇਦਾਰ ਪਿ੍ਤਪਾਲ ਸਿੰਘ ਦੇ ਹੱਕ ਵਿਚ ਗਿੱਲ ਰੋਡ ਤੇ ਹੋਈ ਮੀਟਿੰਗ ‘ਚ ਭਾਰੀ ਗਿਣਤੀ ‘ਚ ਵਪਾਰੀ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਪਿ੍ਤਪਾਲ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਵਪਾਰੀਆਂ ਦੀ ਹਾਲਤ ਬਹੁਤ ਮਾੜੀ ਰਹੀ, ਇੰਸਪੈਕਟਰੀ ਰਾਜ ਅਤੇ ਮਹਿੰਗੀ ਬਿਜਲੀ ਕਾਰਨ ਵਪਾਰੀ ਪ੍ਰੇਸ਼ਾਨ ਰਹੇ।

ਉਨ੍ਹਾਂ ਕਿਹਾ ਕਿ ਕੋੋਰੋਨਾ ਕਾਲ ਦੌਰਾਨ ਵਪਾਰੀਆਂ ਦੀ ਮਦਦ ਕਰਨ ਦੀ ਬਜਾਏ ਬੰਦ ਪਈਆਂ ਦੁਕਾਨਾਂ ਦੇ ਬਿਜਲੀ ਬਿੱਲ ਅਤੇ ਪ੍ਰਾਪਰਟੀ ਟੈਕਸ, ਪਾਣੀ ਦੇ ਬਿੱਲ ਵਸੂਲੇ ਗਏ ਅਤੇ ਕੋਈ ਵੀ ਵਿੱਤੀ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ 5 ਰੁਪਏ ਯੂਨਿਟ ਬਿਜਲੀ ਦੇਣ ਦੇ ਕੀਤੇ ਐਲਾਨ ਤੇ ਅਮਲ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਵਪਾਰਕ ਕੇਂਦਰਾਂ ਦੀਆਂ ਸੜਕਾਂ ਟੁੱਟੀਆਂ, ਸੀਵੇਰਜ ਜਾਮ, ਬਰਸਾਤੀ ਪਾਣੀ ਦੇ ਨਿਕਾਸ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਦੁਖੀ ਵਪਾਰੀ ਵਿਧਾਇਕਾਂ, ਕੌਂਸਲਰਾਂ ਤੋਂ ਬੁਨਿਆਦੀ ਸਹੂਲਤਾਂ ਮੰਗਕੇ ਥੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਨਗਰ ਵਿਚ ਨਰਕ ਜਿਹੀ ਜ਼ਿੰਦਗੀ ਭੋਗਕੇ ਵਪਾਰੀ ਕੰਮਕਾਜ ਕਰਨ ਨੂੰ ਮਜ਼ਬੂਰ ਹਨ।

ਉਨ੍ਹਾਂ ਕਿਹਾ ਕਿ ਵੈਟ ਦੇ ਬਕਾਇਆ ਮਾਮਲੇ ਹੱਲ ਕਰਨ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਐਲਾਨ ਕੀਤੇ ਜਾਣ ਦੇ ਬਾਵਜੂਦ ਵਪਾਰੀਆਂ ਨੂੰ ਨੋਟਿਸ ਆਉਣੇ ਜਾਰੀ ਰਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਬਸਪਾ ਸਰਕਾਰ ਬਣਨ ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਬੋਰਡ, ਕਮੇਟੀਆਂ ਦਾ ਗਠਨ ਹੋਣ ਤੋਂ ਇਲਾਵਾ ਬੁਨਿਆਦੀ ਸਹੂਲਤਾਂ ਅਤੇ ਸਸਤੀ ਬਿਜਲੀ ਮੁਹੱਈਆ ਕਰਾਈ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.