Connect with us

ਪੰਜਾਬ ਨਿਊਜ਼

ਕੀ ਨਵਜੋਤ ਸਿੰਘ ਸਿੱਧੂ 2022 ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ’ਚ ਦੇਣਗੇ ਚੁਣੌਤੀ ?

Published

on

Will Navjot Singh Sidhu challenge Chief Minister Capt Amarinder Singh in Patiala in 2022?

ਪਟਿਆਲਾ : 2004 ’ਚ ਪਟਿਆਲਾ ਛੱਡ ਕੇ ਗੁਰੂ ਨਗਰੀ ਅੰਮ੍ਰਿਤਸਰ ਗਏ ਨਵਜੋਤ ਸਿੰਘ ਸਿੱਧੂ ਹੁਣ ਆਪਣੇ ਜੱਦੀ ਤੇ ਸ਼ਾਹੀ ਸ਼ਹਿਰ ਪਟਿਆਲਾ ’ਚ ਸਰਗਰਮ ਦਿਖਾਈ ਦੇ ਰਹੇ ਹਨ। ਸਿੱਧੂ ਨੇ ਪਟਿਆਲਾ ’ਚ ਆਪਣਾ ਦਫ਼ਤਰ ਵੀ ਖੋਲ੍ਹ ਲਿਆ ਹੈ ਜਿਸ ਤੋਂ ਬਾਅਦ ਸਾਰਿਆਂ ਦੀ ਨਜ਼ਰ ਸਿੱਧੂ ਦੀ ਅਗਲੀ ਰਣਨੀਤੀ ’ਤੇ ਟਿਕ ਗਈ ਹੈ ਕਿਉਂਕਿ ਸਿੱਧੂ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਚਾਹੁੰਦੇ ਸਨ। ਦੱਸਣਯੋਗ ਹੈ ਕਿ 2004 ’ਚ ਸਿੱਧੂ ਦੇ ਸਿਆਸੀ ਗੁਰੂ ਰਹੇ ਮਰਹੂਮ ਅਰੁਣ ਜੇਤਲੀ ਦੇ ਕਹਿਣ ’ਤੇ ਨਵਜੋਤ ਨੇ ਪਟਿਆਲਾ ਛੱਡ ਕੇ ਅੰਮ੍ਰਿਤਸਰ ’ਚ ਆਪਣਾ ਰੈਣ ਬਸੇਰਾ ਬਣਾ ਲਿਆ ਸੀ। ਇਸ ਤੋਂ ਬਾਅਦ ਸਿੱਧੂ ਨੇ ਰਾਜਨੀਤੀ ’ਚ ਦਮਦਾਰ ਓਪਨਿੰਗ ਕੀਤੀ ਅਤੇ ਕਾਂਗਰਸੀ ਨੇਤਾ ਰਘੁਨੰਦਨ ਲਾਲ ਭਾਟੀਆ ਨੂੰ 1.09 ਲੱਖ ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ ਸਿੱਧੂ ਗੁਰੂ ਨਗਰੀ ’ਚ ਹੀ ਵਸ ਗਏ। ਇੱਥੋਂ ਉਨ੍ਹਾਂ ਲੋਕਸਭਾ ਦੀ ਇਕ ਉਪ ਚੋਣ ਅਤੇ 2009 ਦੀ ਆਮ ਚੋਣ ਭਾਜਪਾ ਟਿਕਟ ’ਤੇ ਜਿੱਤੀ ਪਰ ਹਰ ਵਾਰ ਉਨ੍ਹਾਂ ਦੀ ਜਿੱਤ ਦਾ ਫ਼ਰਕ ਘੱਟ ਹੁੰਦਾ ਗਿਆ। ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਪਰ ਬਾਅਦ ’ਚ ਉਨ੍ਹਾਂ ਉਥੋਂ ਵੀ ਅਸਤੀਫਾ ਦੇ ਦਿੱਤਾ ਤੇ ਕਾਂਗਰਸ ’ਚ ਸ਼ਾਮਲ ਹੋ ਗਏ।

2017 ’ਚ ਸਿੱਧੂ ਕਾਂਗਰਸ ਦੀ ਟਿਕਟ ’ਤੇ ਅੰਮ੍ਰਿਤਸਰ ਵੈਸਟ ਤੋਂ ਚੋਣ ਜਿੱਤੇ। ਕੈਬਿਨਟ ’ਚ ਉਨ੍ਹਾਂ ਨੂੰ ਤਿੰਨ ਨੰਬਰ ਦਾ ਸਥਾਨ ਮਿਲਿਆ। 2019 ਦੀਆਂ ਲੋਕ ਸਭਾ ਚੋਣਾਂ ’ਚ ਪਹਿਲਾਂ ਸਿੱਧੂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਣਬਣ ਸ਼ੁਰੂ ਹੋ ਗਈ। ਚੋਣਾਂ ਤੋਂ ਬਾਅਦ ਜਦੋਂ ਮੁੱਖ ਮੰਤਰੀ ਨੇ ਮੰਤਰੀਆਂ ਦੇ ਵਿਭਾਗ ’ਚ ਬਦਲਾਅ ਕੀਤਾ ਤਾਂ ਇਸ ਤੋਂ ਨਾਰਾਜ਼ ਹੋ ਕੇ ਸਿੱਧੂ ਨੇ ਕੈਬਿਨਟ ਤੋਂ ਅਸਤੀਫ਼ਾ ਦੇ ਦਿੱਤਾ। ਉਧਰ, 2022 ਦੀਆਂ ਚੋਣਾਂ ਲਈ ਜਿਵੇਂ-ਜਿਵੇਂ ਸਮਾਂ ਅੱਗੇ ਵੱਧ ਰਿਹਾ ਹੈ, ਸਿੱਧੂ ਨੇ ਪਟਿਆਲਾ ਸੀਟ ’ਤੇ ਆਪਣੀ ਸਰਗਰਮੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੀ ਸਿੱਧੂ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ ਨਾਲ 2022 ’ਚ ਮੁੱਖ ਮੰਤਰੀ ਨੂੰ ਪਟਿਆਲਾ ’ਚ ਚੁਣੌਤੀ ਦੇਣਗੇ।

2014 ’ਚ ਆਮ ਆਦਮੀ ਪਾਰਟੀ ਦੇ ਡਾ. ਧਰਮਵੀਰ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਹਰਾ ਕੇ ਚੌਥੀ ਲਗਾਤਾਰ ਜਿੱਤ ਤੋਂ ਮਹਿਰੂਮ ਕਰ ਦਿੱਤਾ ਸੀ, ਜਦੋਂਕਿ ਕੈਪਟਨ ਲਗਾਤਾਰ ਚਾਰ ਵਾਰ ਪਟਿਆਲਾ ਸੀਟ ਤੋਂ ਜਿੱਤ ਰਹੇ ਹਨ। ਹਾਲਾਂਕਿ ਇਸ ਸੀਟ ’ਤੇ 1977 ਅਤੇ 1998 ਦੀਆਂ ਲੋਕ ਸਭਾ ਚੋਣਾਂ ’ਚ ਕੈਪਟਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪਟਿਆਲਾ ਸੀਟ ’ਤੇ ਰਾਜਘਰਾਣੇ ਦਾ ਕਬਜ਼ਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮਾਂ ਮਰਹੂਮ ਮਹਿੰਦਰ ਕੌਰ ਨੇ 1967 ’ਚ ਇਸ ਸੀਟ ’ਤੇ ਜਿੱਤ ਹਾਸਲ ਕੀਤੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਵੱਲੋਂ ਪਟਿਆਲਾ ’ਚ ਸਰਗਰਮੀ ਵਧਾਉਣਾ ਇਸ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ ਕਿ ਜੇ 2022 ਤਕ ਕਾਂਗਰਸ ਦੀ ਸਥਿਤੀ ਉਨ੍ਹਾਂ ਦੇ ਮਨ ਮੁਤਾਬਕ ਨਾ ਬਣੀ ਤਾਂ ਪਟਿਆਲਾ ਤੋਂ ਕੈਪਟਨ ਨੂੰ ਸਿੱਧੀ ਚੁਣੌਤੀ ਦਿੱਤੀ ਜਾ ਸਕੇ।

Facebook Comments

Advertisement

ਤਾਜ਼ਾ

Up to 90% pension benefit of daily wage to insured dependent members in case of death due to COVID-19 Up to 90% pension benefit of daily wage to insured dependent members in case of death due to COVID-19
ਕਰੋਨਾਵਾਇਰਸ5 hours ago

ਕੋਵਿਡ-19 ਦੇ ਕਾਰਨ ਮੌਤ ਹੋਣ ‘ਤੇ ਬੀਮਾਧਾਰਕ ਦੇ ਨਿਰਭਰ ਮੈਂਬਰਾਂ ਨੂੰ ਦੈਨਿਕ ਮਜਦੂਰੀ ਦਾ 90 ਫੀਸਦ ਤੱਕ ਪੈਨਸ਼ਨ ਹਿੱਤ ਲਾਭ

ਲੁਧਿਆਣਾ :  ਕੋਵਿਡ-19 ਮਹਾਂਮਾਰੀ ਨੇ ਕਰਮਚਾਰੀ ਰਾਜ ਬੀਮਾ ਨਿਗਮ ਯੋਜਨਾਂ ਦੇ ਅਧੀਨ ਬੀਮਾਧਾਰਕਾਂ ਦੇ ਜੀਵਨ ਅਤੇ ਉਹਨਾਂ ਦੀ ਰੋਜੀ-ਰੋਟੀ ‘ਤੇ...

Sweepers' Union blows up CM's effigy Sweepers' Union blows up CM's effigy
ਪੰਜਾਬੀ5 hours ago

ਸਫ਼ਾਈ ਕਰਮਚਾਰੀ ਯੂਨੀਅਨ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਸ਼੍ਰੀ ਮਾਛੀਵਾੜਾ ਸਾਹਿਬ : ਪਿਛਲੇ ਕਈ ਦਿਨਾਂ ਤੋਂ ਮਾਛੀਵਾੜਾ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਹੜਤਾਲ ‘ਤੇ ਬੈਠੇ ਹਨ। ਅੱਜ ਉਨ੍ਹਾਂ...

Shri Guru Arjan Dev Ji's martyrdom day was celebrated with enthusiasm at Mansa Shri Guru Arjan Dev Ji's martyrdom day was celebrated with enthusiasm at Mansa
Uncategorized6 hours ago

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਾਨਸਾ ਵਿਖੇ ਉਤਸ਼ਾਹ ਨਾਲ ਮਨਾਇਆ

ਮਾਨਸਾ : ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਗੁਰਦੁਆਰਾ ਸਿੰਘ ਸਭਾ...

Another farmer Darshan Singh, who had returned from Delhi, died at village Mata in Faridkot district Another farmer Darshan Singh, who had returned from Delhi, died at village Mata in Faridkot district
ਖੇਤੀਬਾੜੀ6 hours ago

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੱਤਾ ‘ਚ ਦਿੱਲੀ ਤੋਂ ਪਰਤੇ ਇੱਕ ਹੋਰ ਕਿਸਾਨ ਦਰਸ਼ਨ ਸਿੰਘ ਨੇ ਤੋੜਿਆ ਦਮ

ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ ਦੇ ਆਗੂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੱਤਾ ਦੇ ਵਸਨੀਕ 70 ਸਾਲਾ ਬਜ਼ੁਰਗ ਦਰਸ਼ਨ ਸਿੰਘ ਜੋ...

Ludhiana-Bathinda main road at Mahil Kalan blocked by Tibba workers Ludhiana-Bathinda main road at Mahil Kalan blocked by Tibba workers
ਪੰਜਾਬ ਨਿਊਜ਼6 hours ago

ਮਹਿਲ ਕਲਾਂ ਵਿਖੇ ਲੁਧਿਆਣਾ – ਬਠਿੰਡਾ ਮੁਖ ਮਾਰਗ ਟਿੱਬਾ ਦੇ ਮਜ਼ਦੂਰਾਂ ਵਲੋਂ ਕੀਤਾ ਜਾਮ

ਮਿਲੀ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਮਹਿਲ ਕਲਾਂ ਕਲਾਂ ਦਫ਼ਤਰ ਮੂਹਰੇ ਇਨਸਾਫ਼ ਲੈਣ ਲਈ ਦੂਜੇ ਦਿਨ ਧਰਨੇ ‘ਤੇ ਬੈਠੇ ਪਿੰਡ...

Gujranwala Guru Nanak Khalsa College Ludhiana organizes European Punjabi Poet Darbar Gujranwala Guru Nanak Khalsa College Ludhiana organizes European Punjabi Poet Darbar
ਪੰਜਾਬੀ6 hours ago

ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਯੂਰਪੀ ਪੰਜਾਬੀ ਕਵੀ ਦਰਬਾਰ ਦਾ ਆਯੋਜਨ

ਲੁਧਿਆਣਾ : ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਸਾਹਿਤ ਸੁਰ...

dangerous poison world, just 1 gram can take lives of thousands of people dangerous poison world, just 1 gram can take lives of thousands of people
ਇੰਡੀਆ ਨਿਊਜ਼6 hours ago

ਇਹ ਦੁਨੀਆ ਦਾ ਸਭ ਤੋਂ ਖਤਰਨਾਕ ਜ਼ਹਿਰ, ਸਿਰਫ ਇਕ ਗ੍ਰਾਮ ਹੀ ਲੈ ਸਕਦਾ ਹੈ ਹਜ਼ਾਰਾਂ ਲੋਕਾਂ ਦੀ ਜਾਨ

ਤੁਸੀਂ ਸਾਈਨਾਇਡ ਬਾਰੇ ਸੁਣਿਆ ਹੋਵੇਗਾ, ਜੋ ਕਿ ਇੱਕ ਬਹੁਤ ਹੀ ਖਤਰਨਾਕ ਜ਼ਹਿਰ ਮੰਨਿਆ ਜਾਂਦਾ ਹੈ. ਇਸੇ ਤਰ੍ਹਾਂ ਇਕ ਹੋਰ ਖ਼ਤਰਨਾਕ...

After all, why is the Great Wall of China called the largest cemetery in the world? After all, why is the Great Wall of China called the largest cemetery in the world?
ਇੰਡੀਆ ਨਿਊਜ਼6 hours ago

ਆਖਰਕਾਰ, ਚੀਨ ਦੀ ਕੰਧ ਨੂੰ ਕਿਉਂ ਕਿਹਾ ਜਾਂਦਾ ਹੈ ਵਿਸ਼ਵ ਦਾ ਸਭ ਤੋਂ ਵੱਡਾ ਕਬਰਸਤਾਨ ?

ਦੁਨੀਆ ਦਾ ਸ਼ਾਇਦ ਹੀ ਕੋਈ ਵਿਅਕਤੀ ਹੋਵੇਗਾ ਜੋ ਚੀਨ ਦੀ ਮਹਾਨ ਦਿਵਾਰ ਤੋਂ ਜਾਣੂ ਨਾ ਹੋਵੇ. ਪੂਰੀ ਦੁਨੀਆ ਤੋਂ ਲੋਕ...

Martyrdom Day of Dhan Dhan Sahib Sri Guru Arjan Dev Sahib Ji was celebrated at Jawdi Taksal Martyrdom Day of Dhan Dhan Sahib Sri Guru Arjan Dev Sahib Ji was celebrated at Jawdi Taksal
ਧਰਮ6 hours ago

ਜਵੱਦੀ ਟਕਸਾਲ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਲੁਧਿਆਣਾ : ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ...

The old man's body became a magnet after the corona injection The old man's body became a magnet after the corona injection
ਇੰਡੀਆ ਨਿਊਜ਼6 hours ago

ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਬਜ਼ੁਰਗ ਦਾ ਸਰੀਰ ਬਣਿਆ ਚੁੰਬਕ

ਇਨ੍ਹੀਂ ਦਿਨੀਂ ਮਹਾਰਾਸ਼ਟਰ ਵਿੱਚ ਟੀਕਾਕਰਨ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਹੁਣ ਇਸ ਟੀਕਾਕਰਨ ਦੇ ਵਿਚਕਾਰ, ਨਾਸਿਕ ਦੇ ਇੱਕ ਬਜ਼ੁਰਗ...

Find out the reason why this tea is broken only on the night of the full moon Find out the reason why this tea is broken only on the night of the full moon
ਇੰਡੀਆ ਨਿਊਜ਼7 hours ago

ਇਹ ਚਾਹ ਸਿਰਫ ਪੂਰਨਮਾਸੀ ਦੀ ਰਾਤ ਨੂੰ ਹੀ ਕਿਉਂ ਤੋੜੀ ਜਾਂਦੀ ਹੈ,ਜਾਣੋ ਕਾਰਨ

ਇਸ ਦੁਨੀਆ ਵਿਚ ਬਹੁਤ ਸਾਰੀਆਂ ਵਿਲੱਖਣ ਚੀਜ਼ਾਂ ਹਨ ਜਿਨ੍ਹਾਂ ਬਾਰੇ ਤੁਸੀਂ ਕਦੇ ਨਹੀਂ ਸੁਣਿਆ ਜਾਂ ਨਹੀਂ ਪੜ੍ਹਿਆ ਹੋਵੇਗਾ. ਹੁਣ ਅੱਜ...

Occupancy of Khalsa College Trust land released by Shomani Committee Occupancy of Khalsa College Trust land released by Shomani Committee
ਅਪਰਾਧ7 hours ago

ਖ਼ਾਲਸਾ ਕਾਲਜ ਟਰੱਸਟ ਦੀ ਜ਼ਮੀਨ ਤੋਂ ਸ਼ੋ੍ਮਣੀ ਕਮੇਟੀ ਨੇ ਛੁਡਵਾਇਆ ਕਬਜ਼ਾ

ਪਟਿਆਲਾ : ਖ਼ਾਲਸਾ ਕਾਲਜ ਟਰੱਸਟ ਦੀ ਜ਼ਮੀਨ ‘ਤੇ ਭੂ-ਮਾਫੀਏ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਵਿਚ ਸ਼ੋ੍ਮਣੀ ਕਮੇਟੀ ਨੇ...

Trending