ਪੰਜਾਬੀ

ਸਮੇਂ ਤੋਂ ਪਹਿਲਾਂ ਕਿਉਂ ਖ਼ਤਮ ਹੋ ਰਹੀ ਹੈ ਔਰਤਾਂ ਦੇ ਗੋਡਿਆਂ ਦੀ ਗ੍ਰੀਸ ? ਖਾਣ-ਪੀਣ ‘ਚ ਲਾਪਰਵਾਹੀ ਸਭ ਤੋਂ ਵੱਡਾ ਕਾਰਨ

Published

on

ਗੋਡਿਆਂ ਦਾ ਅਚਾਨਕ ਚਟਕ ਜਾਣਾ ਜਾਂ ਉੱਠਦੇ-ਬੈਠਦੇ ਸਮੇਂ ਪੈਰਾਂ ‘ਚ ਦਰਦ ਹੋਣਾ ਹੁਣ ਆਮ ਸਮੱਸਿਆ ਬਣਦਾ ਜਾ ਰਿਹਾ ਹੈ ਜਿਸ ਨੂੰ ਗਠੀਆ ਵੀ ਕਹਿੰਦੇ ਹਨ। ਪਹਿਲਾਂ ਜਿੱਥੇ ਇਹ ਸਮੱਸਿਆ ਸਿਰਫ ਬੁਢਾਪੇ ‘ਚ ਹੁੰਦੀ ਸੀ ਉੱਥੇ ਹੀ ਹੁਣ ਲੋਕ ਛੋਟੀ ਉਮਰ ‘ਚ ਹੀ ਇਸ ਦੀ ਚਪੇਟ ‘ਚ ਹਨ। ਖੋਜ ਦੇ ਅਨੁਸਾਰ ਮਰਦਾਂ ਨਾਲੋਂ ਔਰਤਾਂ ‘ਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਕਾਰਨ ਜੈਨੇਟਿਕ, ਗਲਤ ਲਾਈਫਸਟਾਈਲ ਅਤੇ ਖਾਣ-ਪੀਣ ਹੈ।

60 ਸਾਲ ਦੀ ਉਮਰ ਤੋਂ ਪਹਿਲਾਂ ਹੀ ਦਿਖਣ ਲੱਗੀਆਂ ਹਨ ਸਮੱਸਿਆਵਾਂ : ਰਿਪੋਰਟ ਦੇ ਅਨੁਸਾਰ ਇਹ ਸਮੱਸਿਆਵਾਂ ਜੈਨੇਟਿਕ ਕਾਰਨਾਂ ਕਰਕੇ 60 ਸਾਲ ਦੀ ਉਮਰ ਤੋਂ ਪਹਿਲਾਂ ਲੋਕਾਂ ‘ਚ ਦਿਖਾਈ ਦੇਣ ਲੱਗਦੀਆਂ ਹਨ। ਭਾਰਤ ‘ਚ 15 ਕਰੋੜ ਤੋਂ ਜ਼ਿਆਦਾ ਲੋਕ ਗੋਡਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਜਿਨ੍ਹਾਂ ‘ਚੋਂ 4 ਕਰੋੜ ਲੋਕਾਂ ਨੂੰ ਗੋਡੇ ਬਦਲਾਉਣ (Total knee Replacement) ਦੀ ਜ਼ਰੂਰਤ ਹੈ। ਭਾਰਤ ‘ਚ 6 ਵਿੱਚੋਂ 1 ਵਿਅਕਤੀ ਗਠੀਏ ਤੋਂ ਪੀੜਤ ਹੈ ਜਿਨ੍ਹਾਂ ‘ਚ ਔਰਤਾਂ ਦੀ ਸੰਖਿਆ ਮਰਦਾਂ ਨਾਲੋਂ ਜ਼ਿਆਦਾ ਹੈ। ਸਿਰਫ ਇਹ ਹੀ ਨਹੀਂ ਗਠੀਆ ਨਾਲ ਪੀੜਤ 30% ਮਰੀਜ਼ 45-50 ਸਾਲ ਦੇ ਹਨ, ਜਦੋਂ ਕਿ 18-20% ਮਰੀਜ਼ 35-45 ਸਾਲ ਦੀ ਉਮਰ ਦੇ ਹਨ।

ਗਲਤ ਖਾਣ-ਪੀਣ ਗੋਡੇ ਖ਼ਰਾਬ ਹੋਣ ਦਾ ਕਾਰਨ : ਖੋਜ ਦੇ ਅਨੁਸਾਰ 60% ਔਰਤਾਂ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਗਠੀਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਘਰੇਲੂ ਔਰਤਾਂ ਹੁੰਦੀਆਂ ਹਨ। ਮਾਹਰ ਕਹਿੰਦੇ ਹਨ ਕਿ ਔਰਤਾਂ ਦੇ ਸਰੀਰ ‘ਚ ਤਾਕਤ ਦੀ ਕਮੀ ਕਾਰਨ ਗੋਡਿਆਂ ਦੇ ਦਰਦ ਦੀ ਸਮੱਸਿਆ ਵੱਧ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦਾ ਖਾਣ ਪੀਣ ਆਦਮੀਆਂ ਦੇ ਬਰਾਬਰ ਨਹੀਂ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤੋਂ ਪੀੜਤ ਔਰਤਾਂ ਨੂੰ ਨਿਯਮਿਤ ਤੌਰ ‘ਤੇ ਕਸਰਤ ਕਰਨੀ ਚਾਹੀਦੀ ਹੈ। ਖੋਜ ਦੇ ਅਨੁਸਾਰ 90% ਭਾਰਤੀ ਔਰਤਾਂ ‘ਚ ਵਿਟਾਮਿਨ ਡੀ ਦੀ ਕਮੀ ਗਠੀਏ ਦਾ ਪ੍ਰਮੁੱਖ ਕਾਰਨ ਹੈ। ਦਰਅਸਲ ਔਰਤਾਂ ਕੰਮ ਦੇ ਚੱਕਰ ‘ਚ ਆਪਣੇ ਖਾਣ-ਪੀਣ ਵੱਲ ਧਿਆਨ ਨਹੀਂ ਦਿੰਦੀਆਂ ਜਿਸ ਕਾਰਨ ਇਹ ਸਮੱਸਿਆ ਉਨ੍ਹਾਂ ‘ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ।

ਮੋਟਾਪਾ ਹੈ ਜੋੜਾਂ ਦਾ ਦੁਸ਼ਮਣ: ਮੋਟਾਪਾ ਜੋੜਾਂ ਦੇ ਦਰਦ ਦਾ ਸਭ ਤੋਂ ਵੱਡਾ ਕਾਰਨ ਹੈ। ਦਰਅਸਲ ਭਾਰ ਵਧਣ ਨਾਲ ਕੁੱਲ੍ਹੇ ਅਤੇ ਗੋਡਿਆਂ ‘ਤੇ ਅਸਰ ਪੈਂਦਾ ਹੈ ਜਿਸ ਨਾਲ ਜੋੜ ਜਲਦੀ ਖਰਾਬ ਹੋ ਜਾਂਦੇ ਹਨ। ਉੱਥੇ ਹੀ ਜ਼ਮੀਨ ‘ਤੇ ਬੈਠਣਾ, ਸਕੁਐਟਿੰਗ ਕਰਨ ਅਤੇ ਜ਼ਿਆਦਾ ਪੌੜੀਆਂ ਚੜ੍ਹਨ ਦੇ ਕਾਰਨ ਵੀ ਜੋੜ ਦੀ ਗਰੀਸ ਜਲਦੀ ਖਤਮ ਹੋ ਜਾਂਦੀ ਹੈ ਇਸ ਲਈ ਗਠੀਏ ਦੇ ਮਰੀਜ਼ਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਜਿਨ੍ਹਾਂ ਔਰਤਾਂ ਨੇ ਕਦੇ ਬੱਚੇ ਨੂੰ ਜਨਮ ਨਹੀਂ ਦਿੱਤਾ ਉਹਨਾਂ ਨੂੰ ਵੀ ਗਠੀਏ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਔਰਤਾਂ ‘ਚ ਇਹ ਬਿਮਾਰੀ ਡਿਲੀਵਰੀ, ਮੀਨੋਪੌਜ਼, ਫਾਈਬਰੋਮਾਈਆਲਗੀਆ, ਹਾਰਮੋਨਜ਼ ‘ਚ ਬਦਲਾਅ ਦੇ ਕਾਰਨ ਵੀ ਹੋ ਸਕਦੀ ਹੈ।

ਸਮੇਂ ਤੋਂ ਪਹਿਲਾਂ ਗੋਡੇ ਖ਼ਰਾਬ ਹੋਣ ਦੇ ਕਾਰਨ ਇਹ ਵੀ
ਜ਼ਰੂਰਤ ਤੋਂ ਜ਼ਿਆਦਾ ਕਸਰਤ
ਪ੍ਰੋਟੀਨ ਅਤੇ ਕੈਲਸ਼ੀਅਮ ਦੀ ਕਮੀ ਕਾਰਨ
ਟ੍ਰੈਡਮਿਲ ‘ਤੇ ਜ਼ਿਆਦਾ ਦੌੜਨਾ
ਭਰਪੂਰ ਨੀਂਦ ਨਾ ਲੈਣਾ
ਲੰਬੇ ਸਮੇਂ ਤੋਂ ਇਕ ਜਗ੍ਹਾ ‘ਤੇ ਹੀ ਬੈਠੇ ਰਹਿਣਾ
ਘੰਟੇ ਲਈ ਗਲਤ ਪੋਸ਼ਚਰ ‘ਚ ਬੈਠੇ ਰਹਿਣਾ
ਹਾਈ ਹੀਲਜ਼ ਪਾਉਣਾ


ਕੀ Knee ਰਿਪਲੇਸਮੈਂਟ ਸਰਜਰੀ ਨਾਲ ਠੀਕ ਹੋ ਸਕਦੇ ਹਨ ਗੋਡੇ: ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ Joint Placement ਯਾਨਿ Knee Replacement ਸਰਜਰੀ ਕਰਵਾ ਲਈ ਹੈ ਤਾਂ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੋਏਗੀ। ਜਦੋਂ ਕਿ ਅਜਿਹਾ ਨਹੀਂ ਹੈ। ਸਰਜਰੀ ਤੋਂ ਬਾਅਦ ਵੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਨਹੀਂ ਤਾਂ ਇਹ ਸਮੱਸਿਆ ਵਧ ਸਕਦੀ ਹੈ।

ਇਸ ਤਰ੍ਹਾਂ ਰੱਖੋ ਬਚਾਅ ?
ਵੱਧ ਤੋਂ ਵੱਧ ਸਰੀਰਕ ਗਤੀਵਿਧੀਆਂ ਕਰੋ ਪਰ ਹਾਰਡ ਵਰਕਆਊਟ ਤੋਂ ਬਚੋ।
ਡਾਇਟ ‘ਚ ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ ਡੀ ਜਿਹੇ ਸਾਰੇ ਜ਼ਰੂਰੀ ਤੱਤ ਲਓ ਅਤੇ ਭਾਰ ਨੂੰ ਕੰਟਰੋਲ ‘ਚ ਰੱਖੋ।
ਇਕ ਜਗ੍ਹਾ ‘ਤੇ ਹੀ ਜ਼ਿਆਦਾ ਸਮੇਂ ਤੱਕ ਨਾ ਬੈਠੋ। ਦਫਤਰ ‘ਚ ਵੀ ਵਿਚਕਾਰ ‘ਚ 5-6 ਮਿੰਟ ਦੀ ਬਰੇਕ ਲੈਂਦੇ ਰਹੋ।
ਆਰੰਡੀ ਦੇ ਤੇਲ ਨਾਲ ਮਾਲਸ਼ ਕਰੋ। ਇਸ ਨਾਲ ਦਰਦ ਅਤੇ ਸੋਜ ਤੋਂ ਰਾਹਤ ਮਿਲੇਗੀ।

Facebook Comments

Trending

Copyright © 2020 Ludhiana Live Media - All Rights Reserved.