ਪੰਜਾਬੀ
ਜਦੋਂ ਸ਼ਾਹਰੁਖ ਖ਼ਾਨ ਬੈਠੇ ਸਨ ਘਰ ਤਾਂ ਗੌਰੀ ਖ਼ਾਨ ਇੰਝ ਕਰਦੀ ਸੀ ਕਮਾਈ
Published
3 years agoon

ਨੈੱਟਫਲਿਕਸ ਦੀ ਮਸ਼ਹੂਰ ਟੀ. ਵੀ. ਸੀਰੀਜ਼ ‘ਫੈਬੂਲਸ ਲਾਈਵਜ਼ ਆਫ ਬਾਲੀਵੁੱਡ ਵਾਈਵਜ਼’ ਦਾ ਦੂਜਾ ਸੀਜ਼ਨ ਵੀ ਸਟ੍ਰੀਮ ਕੀਤਾ ਗਿਆ ਹੈ। ਸ਼ੋਅ ਵਿਚ ਮਹੀਪ ਕਪੂਰ, ਸੀਮਾ ਖ਼ਾਨ, ਭਾਵਨਾ ਪਾਂਡੇ ਅਤੇ ਨੀਲਮ ਕੋਠਾਰੀ ਮੁੱਖ ਭੂਮਿਕਾਵਾਂ ਵਿਚ ਹਨ। ਪਹਿਲੇ ਸੀਜ਼ਨ ਦੀ ਤਰ੍ਹਾਂ ਇਸ ਦਾ ਦੂਜਾ ਸੀਜ਼ਨ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਸੀਜ਼ਨ ਦੇ ਇੱਕ ਐਪੀਸੋਡ ਵਿਚ ਕਰਨ ਜੌਹਰ ਨੇ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ।
ਦਰਅਸਲ, ਇਸ ਸੀਜ਼ਨ ਦੇ ਇੱਕ ਐਪੀਸੋਡ ਵਿਚ ਕਰਨ ਜੌਹਰ ਅਤੇ ਗੌਰੀ ਖ਼ਾਨ ਮਹਿਮਾਨ ਵਜੋਂ ਆਏ ਸਨ। ਇਸ ਵਿਸ਼ੇਸ਼ ਹਿੱਸੇ ਵਿਚ ਇਹ ਖੁਲਾਸਾ ਹੋਇਆ ਸੀ ਕਿ ਕੋਵਿਡ -19 ਮਹਾਮਾਰੀ ਦੌਰਾਨ ਸ਼ਾਹਰੁਖ ਦੇ ਪਰਿਵਾਰ ਵਿਚ ਗੌਰੀ ਇਕਲੌਤੀ ਕਮਾਈ ਕਰਨ ਵਾਲੀ ਮੈਂਬਰ ਸੀ। ਇਸ ਦੌਰਾਨ ਫਿਲਮਕਾਰ ਕਰਨ ਜੌਹਰ ਨੂੰ ਸ਼ਾਹਰੁਖ ਦੀ ਇਕ ਗੱਲ ਯਾਦ ਆਈ। ਕਰਨ ਨੇ ਕਿਹਾ, ”ਸ਼ਾਹਰੁਖ ਨੇ ਮੈਨੂੰ ਬਹੁਤ ਹਸਾਇਆ। ਜਦੋਂ ਤੋਂ ਮਹਾਮਾਰੀ ਆਈ ਹੈ, ਉਦੋਂ ਤੋਂ ਇਸ ਘਰ ਵਿਚ ਪੈਸਾ ਕਮਾਉਣ ਵਾਲੀ ਪਰਿਵਾਰ ਦੀ ਇਕਲੌਤੀ ਮੈਂਬਰ ਗੌਰੀ ਖ਼ਾਨ ਹੈ।’
‘ ਸ਼ਾਹਰੁਖ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਤੁਸੀਂ ਆਪਣੀ ਪਤਨੀ ਤੋਂ ਕੁਝ ਕਿਉਂ ਨਹੀਂ ਸਿੱਖਦੇ? ਉਹ ਘਰ ਦੀ ਇਕੋ-ਇਕ ਮੁਨਾਫਾ ਦੇਣ ਵਾਲੀ ਮੈਂਬਰ ਹੈ। ਸ਼ਾਹਰੁਖ ਦੇ ਇਸ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਗੌਰੀ ਨੇ ਕਿਹਾ, ”ਉਹ ਇਹ ਸਭ ਕੁਝ ਕਹਿਣਾ ਪਸੰਦ ਕਰਦੇ ਹਨ। ਉਹ ਮੈਨੂੰ ਥੋੜ੍ਹਾ ਪ੍ਰਮੋਟ ਕਰਨਾ ਪਸੰਦ ਕਰਦਾ ਹੈ।”
ਗੌਰੀ ਖ਼ਾਨ ਪੇਸ਼ੇ ਤੋਂ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਹੈ। ਉਨ੍ਹਾਂ ਨੇ ਆਲੀਆ ਭੱਟ, ਰਣਬੀਰ ਕਪੂਰ, ਜੈਕਲੀਨ ਫਰਨਾਂਡੀਜ਼, ਸਿਧਾਰਥ ਮਲਹੋਤਰਾ ਅਤੇ ਕਰਨ ਜੌਹਰ ਸਮੇਤ ਕਈ ਸਿਤਾਰਿਆਂ ਦੇ ਘਰ ਡਿਜ਼ਾਈਨ ਕੀਤੇ ਹਨ। ਇਹ ਆਰਕੀਟੈਕਚਰ ਸਟੂਡੀਓ, ਜੋ ਕਿ ਗੌਰੀ ਡਿਜ਼ਾਈਨ ਦੇ ਨਾਂ ਨਾਲ ਮਸ਼ਹੂਰ ਹੈ, ਜੁਹੂ ਵਿਚ ਸਥਿਤ ਹੈ। ਗੌਰੀ ਡਿਜ਼ਾਈਨ ਦੇ ਮੁੰਬਈ ਸਮੇਤ ਦਿੱਲੀ ਅਤੇ ਚੰਡੀਗੜ੍ਹ ‘ਚ ਸ਼ੋਅਰੂਮ ਹਨ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ
-
ਵਾਈਟ ਗਾਊਨ ‘ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
-
ਪੈਰਿਸ ‘ਚ ਛੁੱਟੀਆਂ ਦਾ ਆਨੰਦ ਲੈ ਰਹੀ ਅਵਨੀਤ ਕੌਰ, ਗਲੈਮਰਸ ਫੋਟੋਆਂ ਦੇਖ ਪ੍ਰਸ਼ੰਸਕਾਂ ਦੇ ਦਿਲਾਂ ਦੀ ਵਧੀ ਧੜਕਣ
-
ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ
-
ਪੰਜਾਬੀ ਅਦਾਕਾਰਾ ਤਾਨੀਆ ਨੇ ਦੁਲਹਨ ਦੇ ਲਿਬਾਸ ‘ਚ ਲੁੱਟੀ ਮਹਿਫਲ, ਸ਼ੇਅਰ ਕੀਤੀਆਂ ਤਸਵੀਰਾਂ