ਪੰਜਾਬੀ

ਹੋਲੀ ਕਦੋਂ ਹੈ? ਜਾਣੋ ਤਰੀਕ ਤੇ ਹੋਲਿਕਾ ਦਹਿਨ ਦਾ ਸ਼ੁੱਭ ਮਹੂਰਤ, ਹੁਣ ਤੋਂ ਖਿੱਚ ਲਓ ਤਿਆਰੀ

Published

on

ਫੱਗਣ ਮਹੀਨੇ ਦੀ ਪੁੰਨਿਆ ਵਾਲੇ ਦਿਨ ਹੋਲਿਕਾ ਦਹਿਨ ਹੁੰਦਾ ਹੈ। ਅਗਲੇ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਵਾਰ ਹੋਲਿਕਾ ਦਹਿਨ 17 ਤੇ ਹੋਲੀ 18 ਮਾਰਚ, ਸ਼ੁੱਕਰਵਾਰ ਵਾਲੇ ਦਿਨ ਮਨਾਈ ਜਾਵੇਗੀ। ਹੋਲੀ ਤੋਂ 8 ਦਿਨ ਪਹਿਲਾਂ ਯਾਨੀ 10 ਮਾਰਚ ਤੋਂ ਹੋਲਾਸ਼ਟਕ ਲੱਗ ਜਾਵੇਗਾ। ਇਸ ਦੌਰਾਨ ਕਿਸੇ ਵੀ ਸ਼ੁੱਭ ਕਾਰਜ ਕਰਨ ਦੀ ਮਨਾਹੀ ਹੁੰਦੀ ਹੈ। ਹੋਲਾਸ਼ਟਕ ਵਾਲੇ ਦਿਨ ਤੋਂ ਹੋਲੀ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਹੋਲਿਕਾ ਦਹਿਨ ਸ਼ੁੱਭ ਮਹੂਰਤ – ਰਾਤ 9 ਵੱਜ ਕੇ 20 ਮਿੰਟ ਤੋਂ ਦੇਰ ਰਾਤ 10 ਵੱਜ ਕੇ 31 ਮਿੰਟ ਤਕ ਰਹੇਗਾ. ਯਾਨੀ ਹੋਲਿਕਾ ਦਹਿਨ ਲਈ ਕਰੀਬ 1 ਘੰਟਾ 10 ਮਿੰਟ ਦਾ ਸਮਾਂ ਮਿਲੇਗਾ।

ਹੋਲਿਕਾ ਦਹਿਨ ਵਾਲੀ ਜਗ੍ਹਾ ‘ਤੇ ਕੁਝ ਦਿਨ ਪਹਿਲਾਂ ਇਕ ਸੁੱਕਾ ਦਰੱਖ਼ਤ ਰੱਖ ਦਿੱਤਾ ਜਾਂਦਾ ਹੈ। ਹੋਲਿਕਾ ਦਹਿਨ ਵਾਲੇ ਦਿਨ ਉਸ ‘ਤੇ ਲੱਕੜਾਂ, ਘਾਹ ਤੇ ਪਾਥੀਆਂ ਰੱਖ ਕੇ ਉਸ ਨੂੰ ਅੱਗ ਲਾਈ ਜਾਂਦੀ ਹੈ। ਹੋਲਿਕ ਦਹਿਨ ਦੇ ਸ਼ੁੱਭ ਮਹੂਰਤ ‘ਚ ਪਰਿਵਾਰ ਦੇ ਕਿਸੇ ਸੀਨੀਅਰ ਮੈਂਬਰ ਵੱਲੋਂ ਅੱਗ ਬਾਲ਼ੀ ਜਾਂਦੀ ਹੈ। ਹੋਲਿਕਾ ਦਹਿਨ ਨੂੰ ਕਈ ਜਗ੍ਹਾ ਛੋਟੀ ਹੋਲੀ ਵੀ ਕਹਿੰਦੇ ਹਨ। ਇਸ ਤੋਂ ਅਗਲੇ ਦਿਨ ਇਕ-ਦੂਸਰੇ ਨੂੰ ਰੰਗ-ਗੁਲਾਲ ਲਗਾ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਹੋਲੀ ਦੀ ਕਥਾ ਭਗਤ ਪ੍ਰਹਿਲਾਦ ਤੇ ਹਰਨਾਖ਼ਸ਼ ਦੀ ਭੈਣ ਹੋਲਿਕਾ ਨਾਲ ਜੁੜੀ ਹੋਈ ਹੈ। ਕਥਾ ਅਨੁਸਾਰ ਪ੍ਰਾਚੀਨ ਸਮੇਂ ‘ਚ ਹਰਨਾਖ਼ਸ਼ ਅਸੁਰਾਂ ਦਾ ਰਾਜਾ ਸੀ। ਉਹ ਭਗਵਾਨ ਵਿਸ਼ਨੂੰ ਨੂੰ ਆਪਣਾ ਦੁਸ਼ਮਣ ਮੰਨਦਾ ਸੀ। ਉਸ ਦਾ ਪੁੱਤਰ ਪ੍ਰਹਿਲਾਦ ਭਗਵਾਨ ਦਾ ਪਰਮ ਭਗਤ ਸੀ। ਇਸ ਗੱਲ ਤੋਂ ਹਰਨਾਖ਼ਸ਼ ਕਾਫ਼ੀ ਨਾਰਾਜ਼ ਤੇ ਗੁੱਸੇ ‘ਚ ਰਹਿੰਦਾ ਸੀ। ਉਸ ਨੇ ਕਈ ਵਾਰ ਪ੍ਰਹਿਲਾਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ।

ਉਸ ਦੀ ਭੈਣ ਹੋਲਿਕਾ ਨੂੰ ਵਰਦਾਨ ਮਿਲਿਆ ਸੀ ਕਿ ਉਹ ਅੱਗ ‘ਚ ਨਹੀਂ ਸੜੇਗੀ। ਫੱਗਣ ਮਹੀਨੇ ਦੀ ਪੁੰਨਿਆ ‘ਤੇ ਹਰਨਾਖ਼ਸ਼ ਨੇ ਲਕੱੜਾਂ ਦੀ ਚਿਖਾ ਬਣਾ ਕੇ ਹੋਲਿਕਾ ਦੀ ਗੋਦੀ ‘ਚ ਪ੍ਰਹਿਲਾਦ ਨੂੰ ਬਿਠਾ ਦਿੱਤਾ ਤੇ ਅੱਗ ਲਗਾ ਦਿੱਤੀ। ਇਸ ਅੱਗ ‘ਚ ਭਗਵਾਨ ਵਿਸ਼ਨੂੰ ਦੇ ਅਸ਼ੀਰਵਾਦ ਨਾਲ ਪ੍ਰਹਿਲਾਦ ਤਾਂ ਬਚ ਗਿਆ ਪਰ ਹੋਲਿਕਾ ਸੜ ਗਈ। ਉਦੋਂ ਤੋਂ ਹਰ ਸਾਲ ਇਸੇ ਤਾਰੀਕ ਨੂੰ ਹੋਲਿਕਾ ਦਹਿਨ ਕੀਤਾ ਜਾਂਦਾ ਹੈ।

Facebook Comments

Trending

Copyright © 2020 Ludhiana Live Media - All Rights Reserved.