Connect with us

ਇੰਡੀਆ ਨਿਊਜ਼

ਹੁਣ ਸਮਾਰਟਫ਼ੋਨਾਂ ‘ਚ ਨਵੰਬਰ ਮਹੀਨੇ ਤੋਂ ਨਹੀਂ ਚੱਲੇਗਾ WhatsApp

Published

on

WhatsApp will no longer run on smartphones from November

ਵ੍ਹਟਸਐਪ ਦੁਨੀਆ ਦੇ ਸਭ ਤੋਂ ਮਸ਼ਹੂਰ ਐਪਸ ’ਚੋਂ ਇਕ ਹੈ। ਮੌਜੂਦਾ ਸਮੇਂ ’ਚ 2 ਬਿਲੀਅਨ ਤੋਂ ਵੱਧ ਲੋਕ ਰੋਜ਼ਾਨਾ ਇਸ ਐਪ ਦਾ ਇਸਤੇਮਾਲ ਕਰਦੇ ਹਨ। ਇਸ ਐਪ ਰਾਹੀਂ ਮੈਸੇਜ ਤੋਂ ਲੈ ਕੇ, ਵੁਆਇਸ ਕਾਲ, ਵੀਡੀਓ ਕਾਲ ਸ਼ਾਪਿੰਗ ਅਤੇ ਹੁਣ ਪੇਮੈਂਟ ਦਾ ਕੰਮ ਵੀ ਹੋਣ ਲੱਗਾ ਹੈ। ਅਲੱਗ-ਅਲੱਗ ਥਾਂਵਾਂ ’ਤੇ ਲੋਕ ਆਪਣੀ ਸੁਵਿਧਾ ਦੇ ਹਿਸਾਬ ਨਾਲ ਅਲੱਗ-ਅਲੱਗ ਫੋਨ ’ਚ ਇਸ ਐਪ ਦਾ ਇਸਤੇਮਾਲ ਕਰਦੇ ਹਨ।

ਹਾਲਾਂਕਿ ਵ੍ਹਟਸਐਪ ਦੀ ਪੇਰੈਂਟ ਕੰਪਨੀ ਫੇਸਬੁੱਕ ਨੇ ਉਨ੍ਹਾਂ ਯੂਜ਼ਰਜ਼ ਲਈ ਬੁਰੀ ਖ਼ਬਰ ਸੁਣਾਈ ਹੈ, ਜੋ ਪੁਰਾਣੇ ਸਮਾਰਟਫੋਨ ’ਚ ਇਹ ਐਪ ਚਲਾ ਰਹੇ ਹਨ। ਕੰਪਨੀ ਨੇ ਦੱਸਿਆ ਕਿ ਨਵੰਬਰ ਦੇ ਮਹੀਨੇ ਤੋਂ ਪੁਰਾਣੇ ਸਮਾਰਟਫੋਨ ’ਚ ਇਹ ਐਪ ਨਹੀਂ ਚੱਲੇਗਾ।ਨਵੰਬਰ ਦੇ ਮਹੀਨੇ ਤੋਂ ਸਿਰਫ਼ Android 4.1 ਅਤੇ ਉਸਤੋਂ ਬਾਅਦ ਆਉਣ ਵਾਲੇ ਸਮਾਰਟਫੋਨ ’ਤੇ ਹੀ ਵ੍ਹਟਸਐਪ ਦੇ ਅਪਡੇਟਸ ਮਿਲਣਗੇ। ਕੰਪਨੀ ਨੇ ਹੁਣ ਆਪਣੀ ਵੈਬਸਾਈਟ ਨੂੰ ਅਪਡੇਟ ਕਰ ਦਿੱਤਾ ਹੈ। ਇਸ ਕਾਰਨ 4.1 ਤੋਂ ਪੁਰਾਣੇ ਐਂਡਰਾਈਡ ਵਰਜ਼ਨ ’ਤੇ ਵ੍ਹਟਸਐਪ ਵਰਜ਼ਨ ਨਹੀਂ ਮਿਲਣਗੇ।

ਉੱਥੇ ਹੀ ਕੰਪਨੀ ਨੇ ਦੱਸਿਆ ਹੈ ਕਿ ਵ੍ਹਟਸਐਪ ਹੁਣ ਐਂਡਰਾਈਡ 4.1 ਅਤੇ ਉਸਤੋਂ ਬਾਅਦ ਆਉਣ ਵਾਲੇ ਐਂਡਰਾਈਡ ਵਰਜ਼ਨ ’ਚ ਹੀ ਸਪੋਰਟ ਕਰੇਗਾ। ਇਸਤੋਂ ਪਹਿਲਾਂ ਲਾਂਚ ਹੋਏ ਸਮਾਰਟਫੋਨ ’ਚ ਹੁਣ ਵ੍ਹਟਸਐਪ ਦੇ ਅਪਡੇਟ ਨਹੀਂ ਮਿਲਣਗੇ। ਇਸਦਾ ਮਤਲਬ ਹੈ ਕਿ ਸਾਲ 2013 ਤੋਂ ਪਹਿਲਾਂ ਲਾਂਚ ਹੋਏ ਫੋਨ ’ਚ ਹੁਣ ਵ੍ਹਟਸਐਪ ਦੇ ਅਪਡੇਟ ਨਹੀਂ ਮਿਲਣਗੇ।

ਹਾਲਾਂਕਿ ਵ੍ਹਟਸਐਪ ਇਕੱਲਾ ਅਜਿਹਾ ਐਪ ਨਹੀਂ ਹੈ, ਜੋ ਐਂਡਰਾਈਡ 4.1 ਤੋਂ ਪਹਿਲਾਂ ਆਉਣ ਵਾਲੇ ਸਮਾਰਟਫੋਨ ’ਚ ਅਪਡੇਟਸ ਨਹੀਂ ਦੇਵੇਗਾ। ਕਈ ਐਪਸ ਨੇ 2013 ਤੋਂ ਪਹਿਲਾਂ ਲਾਂਚ ਹੋਏ ਫੋਨ ਲਈ ਅਪਡੇਟ ਦੇਣਾ ਬੰਦ ਕਰ ਦਿੱਤਾ ਹੈ, ਕਿਉਂਕਿ ਨਵੇਂ ਅਪਡੇਟ ਕਾਫੀ ਹੈਵੀ ਹੁੰਦੇ ਹਨ।

Facebook Comments

Trending