WhatsApp ਆਪਨੇ ਯੂਜ਼ਰਸ ਨੂੰ ਵੱਡਾ ਤੌਹਫਾ ਦੇਣ ਜਾ ਰਿਹਾ ਹੈ ਦਰਅਸਲ ਵਟਸਐਪ ਇਕ ਨਵਾਂ ਫੀਚਰ ਜੋੜਨ ਜਾ ਰਿਹਾ ਹੈ ਜੋ ਕੀ ਐਂਡ੍ਰੌਇਡ ਫੋਨ ਯੂਜ਼ਰਸ ਲਈ ਬਿਲਕੁਲ ਨਵਾਂ ਹੋਵੇਗਾ| ਇਹ ਫੀਚਰ ਹੈ ਲਾਈਟ ਸਪਲੈਸ਼ ਸਕ੍ਰੀਨ ਫੀਚਰ ਜਿਸ ਦਾ ਇੰਤਜਾਰ ਵਟਸਐਪ ਯੂਜਰ ਕਾਫੀ ਸਮੇਂ ਤੋਂ ਕਰ ਰਹੇ ਸੀ। ਇਸ ਨਵੀਂ ਫੀਚਰ ਨੂੰ ਐਂਡ੍ਰੌਇਡ ਦੇ ਬੀਟਾ ਵਰਜ਼ਨ 2.19.297 ਤੇ ਸਪੌਟ ਕੀਤਾ ਗਿਆ ਹੈ।

ਵਟਸਐਪ ਦੀਆਂ ਵਿਸ਼ੇਸ਼ਤਾਵਾਂ ਤੇ ਅਪਡੇਟਸ ਨੂੰ ਟਰੈਕ ਕਰਨ ਵਾਲੀ ਵੈਬਸਾਈਟ WABetaInfo ਅਨੁਸਾਰ, ਇਹ ਲੋਗੋ ਵ੍ਹਾਈਟ ਬੈਕਗਰਾਊਂਡ ਨਾਲ ਦਿਖਾਈ ਦੇਵੇਗਾ ਜਦੋਂ ਉਪਭੋਗਤਾ ਪਹਿਲੀ ਵਾਰ ਵਟਸਐਪ ਖੋਲ੍ਹਣਗੇ। ਬੀਟਾ ਵਰਜ਼ਨ 2.19.297 ‘ਤੇ ਨਵੀਂ ਅਪਡੇਟ ਵਿੱਚ ਲਾਈਟ ਸਪਲੈਸ਼ ਸਕ੍ਰੀਨ ਫੀਚਰ ਦੇ ਇਲਾਵਾ ਡਾਰਕ ਸਪਲੈਸ਼ ਸਕ੍ਰੀਨ ਫੀਚਰ ਵੀ ਆ ਸਕਦਾ ਹੈ।