Connect with us

ਇੰਡੀਆ ਨਿਊਜ਼

WhatsApp ’ਤੇ Data Privacy ਕਾਨੂੰਨ ਨੂੰ ਤੋੜਨ ਦੇ ਦੋਸ਼ ਹੇਠ ਲੱਗਾ 267 ਮਿਲੀਅਨ ਡਾਲਰ ਦਾ ਜੁਰਮਾਨਾ

Published

on

WhatsApp fined 7 267 million for violating data privacy laws

ਤੁਹਾਨੂੰ ਦੱਸ ਦਿੰਦੇ ਹਾਂ ਕਿ facebook ਤੇ WhatsApp ’ਤੇ 267 ਮਿਲੀਅਨ ਡਾਲਰ ਭਾਵ ਕਰੀਬ 2,000 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਗਿਆ ਹੈ। WhatsApp ’ਤੇ European Union ਦੇ data privacy ਕਾਨੂੰਨ ਨੂੰ ਤੋੜਨ ਦਾ ਦੋਸ਼ ਹੈ।

ਆਇਰਲੈਂਡ (ireland) data protection commission (ਡੀਪੀਸੀ) ਨੇ ਵੀਰਵਾਰ ਨੂੰ 89 ਪੇਜ ਦੇ ਜ਼ਾਰੀ ਆਪਣੇ ਫੈਸਲੇ ’ਚ ਦੱਸਿਆ ਹੈ ਕਿ WhatsApp ਵੱਲੋਂ ਯੂਰੋਪੀਅਨ ਯੂਨੀਅਨ ਦੇ ਯੂਜ਼ਰਜ਼ ਨੂੰ ਹਨੇਰੇ ’ਚ ਰੱਖਿਆ ਗਿਆ ਹੈ। ਕੰਪਨੀ ਵੱਲੋਂ WhatsApp ਯੂਜ਼ਰਜ਼ ਨੂੰ ਨਹੀਂ ਦੱਸਿਆ ਗਿਆ ਕਿ ਕੰਪਨੀ ਕਿਸ ਤਰ੍ਹਾਂ ਨਾਲ ਉਨ੍ਹਾਂ ਦੇ ਨਿੱਜੀ ਡਾਟੇ ਦਾ ਇਸਤੇਮਾਲ ਕਰ ਰਹੀ ਹੈ। ਨਾਲ ਹੀ ਕੰਪਨੀ ਕਿਸ ਤਰ੍ਹਾਂ ਆਪਣੀ ਸਹਾਇਕ ਕੰਪਨੀ ਦੇ ਨਾਲ ਡਾਟਾ ਸ਼ੇਅਰ ਕਰ ਰਹੀ ਹੈ?

ਉੱਥੇ ਹੀ ਰਿਪੋਰਟ ਮੁਤਾਬਕ WhatsApp ਨੂੰ ਪਹਿਲਾਂ ਤੋਂ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਅਪਡੇਟ ਕਰਨ ਦਾ ਹੁਕਮ ਦਿੱਤਾ ਜਾ ਚੁੱਕਾ ਹੈ, ਜਿਸ ਨਾਲ ਯੂਜ਼ਰਜ਼ ਨੂੰ ਪਤਾ ਹੋਵੇ ਕਿ ਆਖਰ ਉਸ ਦੇ ਪ੍ਰਾਈਵੇਟ ਡਾਟੇ ਦਾ ਕੰਪਨੀ ਕਿੱਥੇ ਤੇ ਕਿਸ ਤਰ੍ਹਾਂ ਵਰਤੋਂ ਕਰ ਰਹੀ ਹੈ।

ਇਸ ਨੂੰ ਯੂਰਪ ਦੇ General Data Protection Regulation (GDPR) ਦੀ ਪਾਲਣਾ ’ਚ ਲਾਏਗਾ, ਜੋ ਇਹ ਕੰਟਰੋਲ ਕਰਦਾ ਹੈ ਕਿ ਟੈੱਕ ਕੰਪਨੀਆਂ ਯੂਰਪੀ ਸੰਘ ’ਚ ਡਾਟਾ ਕਿਸੇ ਕਲੈਕਟ ਕਰ ਕੇ ਉਸ ਦਾ ਇਸਤੇਮਾਲ ਕਰਦੀ ਹੈ। ਜੀਡੀਪੀਆਰ 2018 ਦੇ ਮਈ ਮਹੀਨੇ ਲਾਗੂ ਹੋਇਆ ਸੀ ਤੇ WhatsApp ਇਸ ਤਰ੍ਹਾਂ ਦੇ regulation ਦੇ ਤਹਿਤ ਪ੍ਰਾਈਵੇਸੀ ਕਾਨੂੰਨੀ ਦੀ ਲਪੇਟ ’ਚ ਆਉਣ ਵਾਲੀ ਪਹਿਲੀਆਂ ਕੰਪਨੀਆਂ ’ਚੋਂ ਇਕ ਸੀ।

 

WhatsApp ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਕੰਪਨੀ ’ਤੇ ਲਗਾਏ ਗਏ ਜੁਰਮਾਨੇ ਦੇ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰੇਗੀ। WhatsApp ਨੇ ਕਿਹਾ ਕਿ ਉਹ ਲਗਾਤਾਰ ਆਪਣੇ ਯੂਜ਼ਰਜ਼ ਨੂੰ ਸਿਕਓਰ ਤੇ ਪ੍ਰਾਈਵੇਟ ਸਰਵਿਸ ਉਪਲੱਬਧ ਕਰਵਾਉਣ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਕੰਪਨੀ ਨੇ ਫੈਸਲੇ ’ਤੇ ਨਾਖੁਸ਼ੀ ਦਾ ਇਜ਼ਹਾਰ ਕੀਤਾ ਹੈ। ਦੱਸਣਯੋਗ ਹੈ ਕਿ ਆਇਰਲੈਂਡ ਜਾਂਚ ਏਜੰਸੀ ਵੱਲੋਂ ਪਿਛਲੇ ਸਾਲ ਦੇ ਅੰਤ ’ਚ ਫੇਸਬੁੱਕ ਤੇ ਇਸ ਦੀਆਂ ਸਹਾਇਕ ਕੰਪਨੀਆਂ ਜਿਵੇਂ WhatsApp ਤੇ instagram ’ਤੇ 14 ਤਰ੍ਹਾਂ ਦੀ ਜਾਂਚ ਨੂੰ ਬੈਠਿਆ ਗਿਆ ਹੈ।

 

Facebook Comments

Trending