Connect with us

ਪੰਜਾਬ ਨਿਊਜ਼

ਪੰਜਾਬ ‘ਚ ਪੱਛਮੀ ਪੌਣਾਂ ਹਾਲੇ ਵੀ ਸਰਗਰਮ, ਜਾਣੋ ਅੱਜ ਤੇ ਕੱਲ੍ਹ ਕਿਵੇਂ ਦਾ ਰਹੇਗਾ ਮੌਸਮ

Published

on

Westerly winds are still active in Punjab, know what the weather will be like today and tomorrow

ਲੁਧਿਆਣਾ : ਪੰਜਾਬ ਵਿਚ ਪੱਛਮੀ ਗੜਬੜੀ ਦਾ ਅਸਰ ਹਾਲੇ ਤਕ ਬਰਕਰਾਰ ਹੈ ਅਤੇ ਆਉਣ ਵਾਲੇ ਇਕ-ਦੋ ਦਿਨ ਤਕ ਇਸ ਦਾ ਅਸਰ ਬਣਿਆ ਰਹੇਗਾ। ਐਤਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਪਿਆ। ਕਈ ਜ਼ਿਲ੍ਹਿਆਂ ਵਿਚ ਤਾਂ ਦਿਨ ਭਰ ਬੱਦਲਾਂ ਅਤੇ ਸੂਰਜ ਵਿਚਾਲੇ ਅੱਖ-ਮਟੱਕੇ ਦੀ ਖੇਡ ਚੱਲਦੀ ਰਹੀ। ਹਾਲਾਂਕਿ, ਹਵਾ ਚੱਲਣ ਕਾਰਨ ਧੁੱਪ ਨਿਕਲਣ ’ਤੇ ਵੀ ਰਾਹਤ ਮਹਿਸੂਸ ਹੋ ਰਹੀ ਸੀ।

ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਅਨੁਸਾਰ ਮਾਝਾ ਤੇ ਦੁਆਬਾ ਦੇ ਕਈ ਜ਼ਿਲ੍ਹਿਆਂ ਵਿਚ ਸੋਮਵਾਰ ਨੂੰ ਭਾਰੀ ਬਾਰਿਸ਼, ਗਰਜ ਨਾਲ ਛਿੱਟਾਂ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੱਛਮੀ ਮਾਲਵਾ ਅਤੇ ਪੂਰਬੀ ਮਾਲਵਾ ਵਿਚ ਗਰਜ ਦੇ ਨਾਲ ਛਿੱਟਾਂ ਪੈਣ, ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। 21 ਜੂਨ ਨੂੰ ਪੂਰੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਗੜੇਮਾਰੀ, ਭਾਰੀ ਮੀਂਹ ਅਤੇ ਹਨੇਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

Facebook Comments

Trending