Connect with us

ਪੰਜਾਬੀ

ਭਾਰ ਘੱਟਣਾ, ਖੂਨ ਦੀ ਕਮੀ ਤੇ ਸਰੀਰ ਦਾ ਕਮਜ਼ੋਰ ਪੈਣ  ਉੱਤੇ ਹੋ ਸਕਦਾ ਹੈਪੇਟਾਈਟਸ – ਡਾ ਹਿਤਿੰਦਰ ਕੌਰ

Published

on

Weight loss, anemia and weakness of the body can lead to hepatitis - Dr. Hitinder Kaur

ਲੁਧਿਆਣਾ  :  ਸਿਹਤ ਵਿਭਾਗ ਪੰਜਾਬ ਦੇ ਦਿਸ਼ਾਂ ਨਿਰਦੇਸਾਂ ਹੇਠ ਜਿਲ੍ਹੇ ਭਰ ਵਿੱਚ ਵਿਸਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਇਹ ਛੂਤ ਦੀ ਬਿਮਾਰੀ ਹੈ ਜੋ ਪੀੜਤ ਵਿਅਕਤੀ ਤੋ ਦੂਸਰੇ ਤੰਦਰੁਸਤ ਵਿਅਕਤੀ ਨੂੰ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਹੋਣ ਤੇ ਵਿਅਕਤੀ ਦਾ ਭਾਰ ਘਟਣਾ , ਖੂਨ ਦੀ ਕਮੀ ਦਾ ਹੋਣਾ, ਭੁੱਖ ਘੱਟ ਲੱਗਣਾ, ਸਰੀਰ ਦਾ ਕਮਜ਼ੋਰ ਪੈਣਾ ਆਦਿ ਲੱਛਣ ਹੋ ਸਕਦੇ ਹਨ। ਇਸ ਬਿਮਾਰੀ ਦੇ ਬਚਾਅ ਲਈ ਸੂਈਆਂ , ਬੁਰਸ਼  ਅਤੇ ਬਲੇਡ ਆਦਿ ਸਾਂਝੇ ਨਾ ਕੀਤੇ ਜਾਣ ਅਤੇ ਹੈਪੇਟਾਈਟਸ ਦਾ ਟੀਕਾ ਜਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖੂਨ ਨੂੰ ਨੱਗੇ ਹੱਥ ਨਹੀ ਲਾਉਣੇ ਚਾਹੀਦੇ ਅਤੇ ਬਿਨਾਂ ਜਾਂਚ ਕੀਤਾ ਖੂਨ ਨਾ ਲਿਆ ਜਾਵੇ ਅਤੇ ਨਾ ਹੀ ਬਿਨਾਂ ਜਾਂਚ ਕੀਤੇ ਖੂਨਦਾਨ ਕੀਤਾ ਜਾਵੇ।

ਉਨ੍ਹਾਂ ਅੱਗੇ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਹੈਪੇਟਾਈਟਸ ਸਬੰਧੀ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਹੋਣ ਵਾਲੇ ਬੱਚੇ ਨੂੰ ਇਸ ਬਿਮਾਰੀ ਤੋ ਬਚਾਇਆ ਜਾ ਸਕੇ।ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ  ਹੈਪੇਟਾਈਟਸ ਦੇ ਸਾਰੇ ਟੈਸਟ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਦੀਆਂ ਹਨ।ਬੱਚਾ ਪੈਦਾ ਹੋਣ ਤੇ 24 ਘੰਟੇ ਦੇ ਅੰਦਰ-ਅੰਦਰ ਹੈਪੇਟਾਈਟਸ ਦਾ ਟੀਕਾ ਜਰੂਰ ਲਗਵਾਉਣਾ ਚਾਹੀਦਾ ਹੈ।ਡਾ ਕਲੇਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਸਿਹਤ ਕੇਦਰਾਂ ਤੇ ਸਕਰੀਨਿੰਗ ਵੀ ਕੀਤੀ ਗਈ।

Facebook Comments

Trending