Connect with us

ਪੰਜਾਬੀ

ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵਲੋਂ ਵੈਬੀਨਾਰ ਭਲਕੇ

Published

on

Webinar tomorrow by the Department of Employment Generation, Skill Development and Training

ਲੁਧਿਆਣਾ :  ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਵਲੋਂ ਭਲਕੇ 30 ਜੂਨ ਨੂੰ ਇਕ ਵੈਬੀਨਾਰ ਦਾ ਆਯੋਜਨ ਲਾਈਵ ਫੇਸਬੁਕ ਸ਼ੈਸ਼ਨ ਰਾਹੀਂ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਡਿਪਟੀ ਡਾਇਰੈਕਟਰ ਜਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਆਨਲਾਈਨ ਵੈਬੀਨਾਰ ਭਲਕੇ 30 ਜੂਨ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਵੈਬੀਨਾਰ ਸ਼ੈਸ਼ਨ ਰਾਹੀਂ ਪ੍ਰਾਰਥੀਆਂ ਨੂੰ ਭਵਿੱਖ ਵਿੱਚ ਪਰਸਨੈਲਿਟੀ ਡਿਵੈਲੋਪਮੈਂਟ, ਇੰਟਰਵਿਊ ਸਬੰਧੀ ਤਕਨੀਕ, ਸ਼ਖਸੀਅਤ ਦਾ ਵਿਕਾਸ ਕਿਸੇ ਵੀ ਇੰਟਰਵਿਊ ਨੂੰ ਕਲੀਅਰ ਕਰਨ ਲਈ ਸੁਝਾਅ ਤੇ ਸਕਿੱਲ ਬਾਰੇ ਜਾਣੂੰ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਾਰਥੀਆਂ ਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਸਕੇ।

Facebook Comments

Trending