Connect with us

ਪੰਜਾਬ ਨਿਊਜ਼

ਲੁਧਿਆਣਾ ‘ਚ ਮੀਂਹ ਤੇ ਗੜੇ ਪੈਣ ਦੀ ਮੌਸਮ ਵਿਭਾਗ ਵਲੋਂ ਫਿਰ ਮਿਲੀ ਚੇਤਾਵਨੀ

Published

on

ਪੰਜਾਬ ਵਿਚ ਨਿਕਲੀ ਤੇਜ ਧੁੱਪ ਤੋਂ ਬਾਅਦ ਮੌਸਮ ਇਕ ਵਾਰ ਫਿਰ ਬਾਦਲ ਗਿਆ ਹੈ। ਦਸ ਦਈਏ ਕਿ ਅੱਜ ਲੁਧਿਆਣਾ ਚ ਸਵੇਰ ਤੋਂ ਬੱਦਲ ਛਾਏ ਹੋਏ ਹਨ ਜਿਸ ਨਾਲ ਠੰਡ ਦਾ ਅਹਿਸਾਸ ਹੋ ਰਿਹਾ ਹੈ। ਲੁਧਿਆਣਾ ਵਿਚ ਅੱਜ ਮੌਸਮ ਫਿਰ ਠੰਡਾ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਅਤੇ ਕੱਲ੍ਹ ਕਈ ਜ਼ਿਲਿਆਂ ਚ ਤੇਜ ਮੀਂਹ ਤੇ ਬਰਫਬਾਰੀ ਹੋ ਸਕਦੀ ਹੈ।

ਖੇਤੀਬਾੜੀ ਵਿਗਿਆਨੀਆਂ ਅਨੁਸਾਰ ਇਹ ਮੌਸਮ ਕਣਕ ਦੀ ਫ਼ਸਲ ਲਈ ਬਹੁਤ ਨੁਕਸਾਨਦਾਇਕ ਹੈ ਤੇ ਜੇਕਰ ਡੈਬਰਾ ਗੜੇ ਪੈਂਦੇ ਹਨ ਤਾਂ ਖੜੀ ਫ਼ਸਲ ਦੁਬਾਰਾ ਡਿਗ ਸਕਦੀ ਹੈ। ਮੌਸਮ ਵਿਭਾਗ ਵਲੋਂ ਮਿਲੀ ਚੇਤਾਵਨੀ ਤੋਂ ਬਾਅਦ ਕਿਸਾਨ ਬਹੁਤ ਮੁਸ਼ਕਿਲ ਚ ਹਨ ਤੇ 2 ਦਿਨ ਪਹਿਲਾ ਆਈ ਬਾਰਿਸ਼ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ। ਦਸ ਦਈਏ ਕਿ ਤਾਪਮਾਨ ਚ ਅੱਜ ਗਿਰਾਵਟ ਆਈ ਹੈ ਬੁੱਧਵਾਰ ਨੂੰ ਮੀਂਹ ਪੈ ਸਕਦਾ ਹੈ।

Facebook Comments

Trending