Connect with us

ਪੰਜਾਬ ਨਿਊਜ਼

ਇਕ ਵਾਰ ਫਿਰ ਬਦਲੇਗਾ ਮੌਸਮ, ਆਉਣ ਵਾਲੇ 2 ਦਿਨ ਤਕ ਛਾਏ ਰਹਿਣਗੇ ਬੱਦਲ

Published

on

ਪੱਛਮੀ ਗੜਬੜੀ ਕਾਰਨ ਇਕ ਵਾਰ ਫਿਰ ਮੌਸਮ ਬਾਦਲ ਗਿਆ ਹੈ ਅਤੇ ਬੁੱਧਵਾਰ ਦੀ ਰਾਤ ਨੂੰ ਪੰਜਾਬ ਦੇ ਕਈ ਇਲਾਕਿਆਂ ਚ ਮੀਂਹ ਪਿਆ। ਦਸ ਦਈਏ ਕਿ ਪਿਛਲੇ 2 ਦਿਨ ਤੋਂ ਤੇਜ ਹਵਾਵਾਂ ਚੱਲ ਰਹੀਆਂ ਹਨ ਜਿਸ ਨਾਲ ਲੁਧਿਆਣਾ ਤੇ ਬਾਕੀ ਇਲਾਕਿਆਂ ਚ ਮੌਸਮ ਠੰਡਾ ਹੋ ਗਿਆ ਹੈ। ਮੀਂਹ ਤੇ ਚੱਲ ਰਹੀ ਤੇਜ ਹਵਾਵਾਂ ਨਾਲ ਦਿਨ ਦੇ ਤਾਪਮਾਨ ਚ ਗਿਰਾਵਟ ਆਈ ਹੈ। ਦਸ ਦਈਏ ਕਿ ਵੀਰਵਾਰ ਨੂੰ ਲੁਧਿਆਣਾ ਚ ਬੱਦਲ ਛਾਏ ਰਹੇ ਅਤੇ ਫਿਰ ਦੁਪਹਿਰ ਤੋਂ ਬਾਅਦ ਮੀਂਹ ਪੈਣ ਨਾਲ ਮੌਸਮ ਠੰਡਾ ਹੋ ਗਿਆ ਹੈ। ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਦਸ ਦਈਏ ਕਿ ਤਿਉਂ ਵਾਲੇ 2 ਦਿਨ ਤਕ ਪੰਜਾਬ ਦੇ ਕਈ ਇਲਾਕਿਆਂ ਚ ਬੂੰਦਾਬਾਂਦੀ ਹੋਵੇਗੀ। ਮੀਂਹ ਪੈਣ ਤੋਂ ਬਾਅਦ ਤਾਪਮਾਨ ਚ ਗਿਰਾਵਟ ਆਈ ਹੈ ਅਤੇ ਪਟਿਆਲਾ ਚ ਤਾਪਮਾਨ 20.2  ਡਿਗਰੀ ਦਰਜ ਕੀਤਾ ਗਿਆ ਹੈ ਅਤੇ ਹੇਠਲਾ ਤਾਪਮਾਨ 13.8 ਡਿਗਰੀ ਦਰਜ ਹੋਇਆ ਹੈ। ਇਸ ਤੋਂ ਬਾਅਦ ਲੁਧਿਆਣਾ ਚ ਤਾਪਮਾਨ 20.1 ਡਿਗਰੀ ਦਰਜ ਕੀਤਾ ਹੈ ਅਤੇ ਹੇਠਲਾ ਤਾਪਮਾਨ 10.1 ਡਿਗਰੀ ਦਰਜ ਕੀਤਾ ਹੈ।

Facebook Comments

Trending