ਪੰਜਾਬੀ

ਲੁਧਿਆਣਾ ਕੇਂਦਰੀ ਨੂੰ ਹਰ ਪੱਖ ਤੋਂ ਵਿਕਸਿਤ ਬਣਾਉਣ ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰਾਂਗੇ – ਡਾਵਰ

Published

on

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਸੁਰਿੰਦਰ ਡਾਵਰ ਨੇ ਕਿਹਾ ਕਿ ਹਲਕੇ ਦੀ ਪਿਛਲੇ 5 ਸਾਲਾਂ ਵਿਚ ਨੁਹਾਰ ਬਦਲਣ ਲਈ ਕਰਵਾਏ ਵਿਕਾਸ ਕਾਰਜਾਂ ਤੇ ਲੋਕਾਂ ਦਾ ਨਿੱਜੀ ਵਿਕਾਸ ਕਰਨ ਕਰਕੇ ਹਰ ਵਰਗ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜਿਸ ਤੋਂ ਇਹ ਲੱਗ ਰਿਹਾ ਹੈ ਕਿ 2022 ਵਿਚ ਵੀ ਹਲਕਾ ਲੁਧਿਆਣਾ ਕੇਂਦਰੀ ਦੇ ਲੋਕ 20 ਫ਼ਰਵਰੀ ਨੂੰ ਹੱਥ ਪੰਜੇ ਦਾ ਬਟਨ ਦਬਾਉਣਗੇ। ਸ਼੍ਰੀ ਡਾਵਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਪਿਛਲੇ 5 ਸਾਲ ਵਿਕਾਸ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਉਸੇ ਤਰੀਕੇ ਨਾਲ ਭਵਿੱਖ ਵਿਚ ਵੀ ਕੋਈ ਕਸਰ ਨਹੀਂ ਰਹਿਣ ਦੇਣਗੇ।

ਉਨ੍ਹਾਂ ਕਿਹਾ ਕਿ ਸਵੇਰ ਤੋਂ ਰਾਤ ਤੱਕ ਨੁੱਕੜ ਮੀਟਿੰਗਾਂ ਕਰਨ ਸਮੇਂ ਤੇ ਘਰ-ਘਰ ਪ੍ਰਚਾਰ ਕਰਨ ਲਈ ਜਾਣ ਸਮੇਂ ਜੋ ਲੋਕਾਂ ਦਾ ਪਿਆਰ ਮਿਲ ਰਿਹਾ ਹੈ, ਉਸ ਨਾਲ ਉਨ੍ਹਾਂ ਨੂੰ ਕਾਫ਼ੀ ਹੌਂਸਲਾ ਮਿਲ ਰਿਹਾ ਹੈ। ਸ਼੍ਰੀ ਡਾਵਰ ਨੇ ਸੁੰਦਰ ਨਗਰ, ਬਾਜਵਾ ਨਗਰ, ਮਿਲਰ ਗੰਜ, ਵਾਰਡ ਨੰਬਰ 53, 52, ਸੁਭਾਸ਼ ਨਗਰ, ਇਸਲਾਮ ਗੰਜ, ਸਰਕੁਲਰ ਰੋਡ ਵਿਖੇ ਘਰ-ਘਰ ਤੇ ਨੁੱਕੜ ਮੀਟਿੰਗਾਂ ਰਾਹੀਂ ਚੋਣ ਪ੍ਰਚਾਰ ਕੀਤਾ।

ਸ਼੍ਰੀ ਡਾਵਰ ਨੇ ਲੋਕਾ ਨੇ ਵਿਸ਼ਵਾਸ ਦਵਾਇਆ ਕਿ ਲੁਧਿਆਣਾ ਕੇਂਦਰੀ ਦੇ ਵਿਕਾਸ ਲਈ ਹਰ ਮੁਮਕਿਨ ਕੋਸ਼ਿਸ਼ ਕਰਦੇ ਰਹਿਣਗੇ ਅਤੇ ਇਸ ਨੂੰ ਹਰ ਪੱਖ ਤੋਂ ਵਿਕਸਿਤ ਬਣਾਉਣ ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰਨਗੇ। ਇਸ ਮੌਕੇ ਸਤਪਾਲ ਬੇਰੀ, ਮੰਗਾ ਬੇਰੀ, ਰਮੇਸ਼ ਕਾਮਰੇਡ, ਦਰਸ਼ਨ ਡਾਵਰਸ, ਸ਼ੰਟੀ ਚੋਪੜਾ, ਅਨਿਲ ਮਲਹੋਤਰਾ, ਜੌਲੀ ਮਿੱਤਲ, ਗੁਰਦੀਪ ਨੀਤੂ, ਅਮਰਜੀਤ ਬਿੱਟੂ, ਅਰੁਣ ਕਪੂਰ ਆਦਿ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.