ਪੰਜਾਬ ਨਿਊਜ਼

ਸੂਬੇ ‘ਚ ਗਰੀਬਾਂ ਲਈ ਬਣਾਵਾਂਗੇ 25,000 ਘਰ – ਮੁੱਖ ਮੰਤਰੀ ਮਾਨ

Published

on

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਖਤਮ ਹੋ ਚੁਕਾ ਹੈ। ਅੱਜ ਮੁੱਖ ਮੰਤਰੀ ਮਾਨ ਨੇ ਕਈ ਵੱਡੇ ਐਲਾਨ ਪੰਜਾਬ ਵਾਸੀਆਂ ਲਈ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਗਰੀਬਾਂ ਲਈ 25000 ਘਰ ਬਣਾਏ ਜਾਣਗੇ। ਅਸੀਂ ਇਨ੍ਹਾਂ ਘਰਾਂ ਲਈ ਸਾਈਟ ਪਲਾਈਨ ਤਿਆਰ ਕਰ ਰਹੇ ਹਾਂ।

ਸੂਬੇ ਵਿੱਚ 19 ਨਵੀਆਂ ਆਈ.ਟੀ.ਆਈਜ਼ ਸਥਾਪਿਤ ਕੀਤੀਆਂ ਜਾਣਗੀਆਂ। ਲਗਭਗ ਸਾਰੇ ਜ਼ਿਲ੍ਹਿਆਂ ਦਾ ਧਿਆਨ ਰੱਖਿਆ ਜਾਵੇਗਾ। ਹਰੇਕ ਆਈ.ਟੀ.ਆਈ. ਨੂੰ 19 ਕਿਲੋਮੀਟਰ ਦੇ ਘੇਰੇ ਵਿੱਚ ਸਥਾਪਿਤ ਕੀਤਾ ਜਾਵੇਗਾ। ਇਹ ਹੁਨਰ ਵਿਕਸਤ ਕਰਨ ਅਤੇ ਵਿਦੇਸ਼ਾਂ ਵਿੱਚ ਨੌਜਵਾਨਾਂ ਦੇ ਇਮੀਗ੍ਰੇਸ਼ਨ ਨੂੰ ਕੰਟਰੋਲ ਲਈ ਕੀਤਾ ਜਾ ਰਿਹਾ ਹੈ।

ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਚੋਣ ਡਿਊਟੀ ਵਰਗੀਆਂ ਹੋਰ ਜ਼ਿੰਮੇਵਾਰੀਆਂ ਦੇਣ ਦੀ ਬਜਾਏ ਅਧਿਆਪਕਾਂ ਨੂੰ ਸਿਰਫ਼ ਸਿੱਖਿਅਕ ਵਜੋਂ ਹੀ ਵਰਤਿਆ ਜਾਵੇਗਾ। ਮੂੰਗੀ ਲਈ ਐਮਐਸਪੀ ਅਤੇ ਝੋਨੇ ਦੇ ਡੀਐਸਆਰ ਲਈ 1500 ਰੁਪਏ ਪ੍ਰਤੀ ਏਕੜ ਬੋਨਸ ਇੱਕ ਇਤਿਹਾਸਕ ਕਦਮ ਹੈ ਜਿਸ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ।

Facebook Comments

Trending

Copyright © 2020 Ludhiana Live Media - All Rights Reserved.