ਪੰਜਾਬੀ

ਸਾਨੂੰ ਰਵਾਇਤੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ-ਵਿਧਾਇਕਾ ਛੀਨਾ

Published

on

ਲੁਧਿਆਣਾ  : ਸਾਵਨ ਐੱਨਕਲੇਵ   ਵੈੱਲਫੇਅਰ ਸੋਸਾਇਟੀ , ਗਲੀ ਨੰ : 5 , ਮੁਹੱਲਾ ਬੇਗੋਆਣਾ ਵੱਲੋਂ ਸਲਾਨਾ ਦੂਜਾ ਤੀਜ ਦਾ ਤਿਉਹਾਰ ਬਹੁਤ ਹੀ ਧੂਮ – ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਸ਼ਾਮਿਲ ਹੋਏ । ਇਸ ਮੌਕੇ ਸੁਸਾਇਟੀ ਦੀਆਂ ਮਹਿਲਾਵਾਂ ਵੱਲੋਂ ਪੰਜਾਬੀ ਪਹਿਰਾਵੇ ਵਿੱਚ ਪੰਜਾਬੀ ਸੱਭਿਆਚਾਰਕ ਗੀਤਾਂ ਤੇ ਗਿੱਧਾ ਤੇ ਭੰਗੜਾ ਪਾ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ ਗਿਆ ।

ਇਸ ਮੌਕੇ ਤੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਪੰਜਾਬੀ ਗੀਤ ” ਬਹਿ ਕੇ ਵੇਖ ਜਵਾਨਾਂ , ਬਾਬੇ ਭੰਗੜਾ ਪਾਉਂਦੇ ਨੇ ” ਤੇ ਅਜਿਹਾ ਭੰਗੜਾ ਪੇਸ਼ ਕੀਤਾ ਕਿ ਸਾਰਾ ਪੰਡਾਲ ਹੀ ਆਪਣੀਆਂ ਸੀਟਾਂ ਤੇ ਖੜ੍ਹ ਕੇ ਭੰਗੜਾ ਪਾਉਣ ਲੱਗਾ । ਇਸ ਮੌਕੇ ਤੇ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਸੁਸਾਇਟੀ ਦੀਆਂ ਮਹਿਲਾਵਾਂ ਨਾਲ ਗਿੱਧਾ ਵੀ ਪਾਇਆ । ਇਸ ਮੌਕੇ ਤੇ ਸੰਬੋਧਨ ਕਰਦਿਆਂ ਬੀਬੀ ਛੀਨਾ ਨੇ ਕਿਹਾ ਕਿ ਅੱਜ ਇਸ ਤੀਜ ਦੇ ਪ੍ਰੋਗਰਾਮ ‘ ਚ ਸ਼ਾਮਿਲ ਹੋ ਕੇ ਮੇਰਾ ਮਨ ਬਾਗੋ – ਬਾਗ ਹੋ ਗਿਆ ਹੈ .

ਬੀਬੀ ਛੀਨਾ ਨੇ ਕਿਹਾ ਕਿ ਸੁਸਾਇਟੀ ਦੀਆਂ ਮਹਿਲਾਵਾਂ ਨੇ ਜੋ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕੀਤੀ ਹੈ  ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਾਡਾ ਪੰਜਾਬੀ ਸੱਭਿਆਚਾਰ ਅਜੇ ਵੀ ਚਰਮ ਸੀਮਾ ਤੇ ਹੈ । ਬੀਬੀ ਛੀਨਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਆਪਣੇ ਰਵਾਇਤੀ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ ਤਾਂ ਹੀ ਅਸੀਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਵਿੱਚ ਕਾਮਯਾਬ ਹੋ ਸਕਾਂਗੇ ।ਇਸ ਮੌਕੇ ਤੇ ਬੀਬੀ ਛੀਨਾ ਨੂੰ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਫੁਲਕਾਰੀ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ।

Facebook Comments

Trending

Copyright © 2020 Ludhiana Live Media - All Rights Reserved.