ਪੰਜਾਬੀ

ਕੈਪਟਨ ਸੰਧੂ ਦਾ ਵਲੀਪੁਰ ਕਲਾਂ ਚੋਣ ਜਲਸੇ ‘ਚ ਪੁੱਜਣ ‘ਤੇ ਨਿੱਘਾ ਸਵਾਗਤ

Published

on

ਹੰਬੜਾਂ (ਲੁਧਿਆਣਾ) : ਹਲਕਾ ਦਾਖਾ ਤੋਂ ਭਰਵੇਂ ਚੋਣ ਜਲਸਿਆਂ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜਨ ਵਾਲੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦਾ ਪਿੰਡ ਵਲੀਪੁਰ ਕਲਾਂ ਵਿਖੇ ਚੋਣ ਜਲਸੇ ‘ਚ ਪੁੱਜਣ ਸਮੇਂ ਵੋਟਰਾਂ ਵਲੋਂ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ।

ਉਮੀਦਵਾਰ ਕੈਪਟਨ ਸੰਧੂ ਨੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ‘ਚ ਮੁੜ ਕਾਂਗਰਸ ਸਰਕਾਰ ਬਣਾਉਣ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਕਾਂਗਰਸ ਪਾਰਟੀ ਨੂੰ ਹਲਕਾ ਦਾਖਾ ‘ਚੋਂ ਜਿਤਾਕੇ ਭੇਜੋ ਤਾਂ ਜੋ ਹਲਕਾ ਦਾਖਾ ਨੂੰ ਮੁੜ ਵਿਕਾਸ ਦੀਆਂ ਲੀਹਾਂ ਵੱਲ ਤੋਰਿਆ ਜਾ ਸਕੇ।

ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ ਸਮੇਤ ਹੋਰ ਕਾਂਗਰਸੀ ਸਮਰਥਕਾਂ ਨੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਵਲੀਪੁਰ ਕਲਾਂ ਸਮੇਤ ਇਲਾਕੇ ‘ਚੋਂ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਕੇ ਭੇਜਾਂਗੇ। ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਸਾਬਕਾ ਪੁਲਿਸ ਅਧਿਕਾਰੀ ਨੌਰੰਗ ਸਿੰਘ ਵਲੋਂ ਸਾਥੀ ਤੇ ਪਰਿਵਾਰ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ਤੇ ਉਨ੍ਹਾਂ ਦਾ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ।

Facebook Comments

Trending

Copyright © 2020 Ludhiana Live Media - All Rights Reserved.