ਪੰਜਾਬੀ

ਹਲਕਾ ਦਾਖਾ ਦੀ ਬਿਹਤਰੀ ਲਈ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਪਾਈ ਜਾਵੇ – ਇਯਾਲੀ

Published

on

ਲੁਧਿਆਣਾ   :   ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗਠਜੋੜ ਹਲਕਾ ਦਾਖਾ ਲਈ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਆਪਣੇ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਦੀ ਅਪੀਲ ਲਈ ਪਿੰਡਾਂ ਵਾਂਗ ਸ਼ਹਿਰੀ ਖੇਤਰ ਵਿਚ ਵੀ ਚੋਣ ਜਲਸੇ ਹੋ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਂਪੁਰ ਦੇ ਯਤਨਾਂ ਨਾਲ ਦਸ਼ਮੇਸ਼ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ-ਗਠਜੋੜ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਸਮੇਂ ਐੱਮ.ਐੱਲ.ਏ. ਇਯਾਲੀ ਕਿਹਾ ਕਿ ਹਲਕਾ ਦਾਖਾ ਦੀ ਬਿਹਤਰੀ ਲਈ ਮੇਰੇ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਪਾਈ ਜਾਵੇ।

ਇਯਾਲੀ ਨੇ ਕਿਹਾ ਕਿ ਆਪ ਸਭ ਦੀ ਵੋਟ ਤਾਕਤ ਨਾਲ ਸਾਡੀ ਸਰਕਾਰ ਬਣਨ ‘ਤੇ ਜਿਥੇ ਡਾਕਟਰੀ ਇਲਾਜ, ਸਿਹਤ ਸੇਵਾਵਾਂ ਅਸਰਦਾਰ ਹੋਣਗੀਆਂ, ਉਥੇ ਵੱਖੋ-ਵੱਖ ਵਿਭਾਗਾਂ ‘ਚ ਚਿਰਾਂ ਤੋਂ ਠੇਕਾ ਭਰਤੀ ਮੁਲਾਜ਼ਮ ਪੱਕੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿਆਂਗੇ। ਇਯਾਲੀ ਵਲੋਂ ਦੇਰ ਰਾਤ ਤੱਕ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੀ ਹਦੂਦ ਵਾਲੇ ਕਈ ਹੋਰ ਚੋਣ ਜਲਸਿਆਂ ਵਿਚ ਜਾ ਕੇ ਤੱਕੜੀ ਚੋਣ ਨਿਸ਼ਾਨ ਲਈ ਵੋਟ ਮੰਗ ਕੀਤੀ।

ਤੱਕੜੀ ਚੋਣ ਨਿਸ਼ਾਨ ਨੂੰ ਚੋਣ ਜਲਸਿਆਂ ਵਿਚ ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਂਪੁਰ, ਸਜਨ ਬਾਂਸਲ, ਸੁਸ਼ੀਲ ਵਿੱਕੀ ਚੌਧਰੀ, ਬਲਬੀਰ ਬੀਰਾ, ਤਰਸੇਮ ਸੇਮੀ, (ਸਾਰੇ ਸਾਬਕਾ ਕੌਂਸਲਰ), ਤਰਲੋਕ ਸਿੰਘ, ਸਰਵਿੰਦਰ ਸਿੰਘ ਚੀਮਾ, ਡਾ: ਅਜਮੇਰ ਸਿੰਘ, ਕੁਲਦੀਪ ਸਿੰਘ ਮੋਹੀ, ਮਾ: ਬੰਤ ਸਿੰਘ, ਕਮਲ ਜੋਧਾਂ ਵਾਲੇ, ਚਰਨ ਸਿੰਘ, ਮਦਨ ਲਾਲ, ਰਣਜੀਤ ਸਿੰਘ, ਅਵਤਾਰ ਸਿੰਘ ਸਚਦੇਵਾ ਤੇ ਹੋਰਨਾਂ ਇਯਾਲੀ ਨੂੰ ਵਿਸ਼ਵਾਸ ਦਿੱਤਾ ਕਿ ਮੁੱਲਾਂਪੁਰ ਦਾਖਾ ਦੇ ਕੁੱਲ ਵਾਰਡਾਂ ‘ਚ ਚੋਣ ਨਤੀਜਾ ਜ਼ਿਮਨੀ ਚੋਣ ਨਾਲੋਂ ਵੀ ਚੰਗਾ ਹੋਵੇਗਾ।

Facebook Comments

Trending

Copyright © 2020 Ludhiana Live Media - All Rights Reserved.