Connect with us

ਪੰਜਾਬੀ

ਵਿਸ਼ਵਕਰਮਾ ਭਵਨ ਵਿਖੇ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ – ਰਾਮਗੜ੍ਹੀਆ ਫਾਊਂਡੇਸ਼ਨ

Published

on

Vishwakarma Day will be celebrated at Baba Vishwakarma Bhawan - Ramgarhia Foundation

ਲੁਧਿਆਣਾ : ਸੁਖਦਿਆਲ ਸਿੰਘ ਬਸੰਤ ਚੇਅਰਮੈਨ ਅਤੇ ਰਘਬੀਰ ਸਿੰਘ ਸੋਹਲ ਪ੍ਰਧਾਨ ਦੀ ਅਗਵਾਈ ਹੇਠ ਰਾਮਗੜ੍ਹੀਆ ਫਾਊਂਡੇਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਵਿਸ਼ਵਕਰਮਾ ਦਿਵਸ 05 ਨਵੰਬਰ 2021 ਦਿਨ ਸ਼ੁੱਕਰਵਾਰ ਨੂੰ ਦੁਪਹਿਰ 02:30 ਵਜੇ ਬਾਬਾ ਵਿਸ਼ਵਕਰਮਾ ਭਵਨ ਦੇ ਨਿਰਧਾਰਿਤ ਉਸਾਰੀ ਸਥਾਨ ਨੇੜੇ ਸੰਗੋਵਾਲ ਪੁਲ ਦੱਖਣੀ ਬਾਈਪਾਸ ਲੁਧਿਆਣਾ ਵਿਖੇ ਮਨਾਇਆ ਜਾਵੇਗਾ।

ਇਸ ਪ੍ਰਸਤਾਵਿਤ ਸਥਾਨ ‘ਤੇ ਬਾਬਾ ਵਿਸ਼ਵਕਰਮਾ ਭਵਨ ਇਕ ਵਿਲੱਖਣ ਕਿਸਮ ਦੀ ਇਮਾਰਤ ਹੋਵੇਗੀ ਜਿਸ ਵਿਚ ਬਾਬਾ ਵਿਸ਼ਵਕਰਮਾ ਟੈਕਨਾਲੋਜੀ ਅਤੇ ਇੰਜੀਨੀਰਿੰਗ ਸੈਂਟਰ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਾਲਾਂ ਵਿਚ ਇਸ ਸਥਾਨ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ।

ਇਸ ਮੌਕੇ ਹਰਜੀਤ ਸਿੰਘ ਸੌਂਧ ਉਪ ਚੇਅਰਮੈਨ, ਬਲਦੇਵ ਸਿੰਘ ਅਮਰ ਉਪ ਪ੍ਰਧਾਨ, ਗੁਰਮੀਤ ਸਿੰਘ ਕੁਲਾਰ ਪ੍ਰਧਾਨ ਸਕੱਤਰ, ਦਿਨੇਸ਼ ਸਿੰਘ ਭੋਗਲ ਸਕੱਤਰ, ਹਰਪਾਲ ਸਿੰਘ ਭੰਬਰ ਕਾਰਜਕਾਰਨੀ ਮੈਂਬਰ ਹਾਜ਼ਰ ਸਨ ।

Facebook Comments

Trending