Connect with us

ਪੰਜਾਬੀ

ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

Published

on

Violent protests by raw employees against the government demanding permanence

ਲੁਧਿਆਣਾ : 27ਵੇਂ ਦਿਨ ਬੁੱਧਵਾਰ ਨੂੰ ਵੀ ਪੀਏਯੂ ਵਿਖੇ ਵੱਖ-ਵੱਖ ਕੈਟਾਗਿਰੀਆਂ ‘ਚ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਜਾਰੀ ਰਿਹਾ। ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਬੋਰਡ ਦੀ ਮੀਟਿੰਗ ਤੋਂ ਬਾਅਦ ਵੀ ਮੰਗਾਂ ਦਾ ਨਿਪਟਾਰਾ ਨਹੀਂ ਹੋਇਆ। ਉਨਾਂ੍ਹ ਕਿਹਾ ਕਿ ਉਹ ਮੰਗਾਂ ਮਨਵਾਉਣ ਪਿੱਛੋਂ ਹੀ ਆਪਣਾ ਧਰਨਾ ਖ਼ਤਮ ਕਰਨਗੇ।

ਉਨਾਂ ਕਿਹਾ ਕਿ 4500 ਦੇ ਕਰੀਬ ਮੁਲਾਜ਼ਮਾਂ ਨੂੰ ਸੀਨੀਓਰਿਟੀ ਦੇ ਆਧਾਰ ਤੇ ਬਿਨਾਂ ਸ਼ਰਤ ਪੱਕਾ ਕਰਵਾਉਣ ਲਈ ਅਤੇ ਸਫਾਈ ਸੇਵਕਾਂ, ਬੇਲਦਾਰਾਂ, ਮਾਲੀ, ਮੈਸੇਜਰ, ਚੌਕੀਦਾਰਾਂ, ਪਲੰਬਰਾਂ, ਗਰਾਊਂਡਮੈਨ, ਇਲੈਕਟ੍ਰੀਸ਼ਨ ਤੇ ਰਾਜ ਮਿਸਤਰੀ ਸਮੇਤ ਸਭ ਪੋਸਟਾਂ ਭਰੇ ਜਾਣ ਤਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨਾਂ ਸਫਾਈ ਦੇ ਮੰਦੇ ਹਾਲ ਦੀ ਗੱਲ ਵੀ ਕਹੀ। ਉਨਾਂ ਕਿਹਾ ਕਿ ਮੰਗਾਂ ਮੰਨਵਾਉਣ ਲਈ ਬਜ਼ੁਰਗ ਅੌਰਤਾਂ ਨੂੰ ਵੀ ਧਰਨੇ ‘ਤੇ ਬੈਠਣਾ ਪਾ ਰਿਹਾ ਹੈ।

ਬਠਿੰਡਾ ਫਾਰਮ ਪੀਏਯੂ ਅਤੇ ਅਬੋਹਰ ਫਾਰਮ ਪੀਏਯੂ ਦੇ ਮੁਲਾਜਮ ਵੱਲੋਂ ਦਿੱਤੇ ਜਾ ਸਹਿਯੋਗ ਲਈ ਮੁਲਾਜ਼ਮ ਆਗੂਆਂ ਨੇ ਉਨਾਂ੍ਹ ਦਾ ਧੰਨਵਾਦ ਵੀ ਕੀਤਾ। ਕੱਚੇ ਮੁਲਾਜ਼ਮਾਂ ਵੱਲੋਂ ਹੱਥਾਂ ਵਿੱਚ ਮੰਗਾਂ ਨੂੰ ਦਰਸਾਉਂਦੇ ਬੈਨਰ ਫੜ ਕੇ ਥਾਪਰ ਹਾਲ ਮੂਹਰੇ ਰੋਸ ਮਾਰਚ ਵੀ ਕੀਤਾ ਗਿਆ।

Facebook Comments

Trending