Connect with us

ਲੁਧਿਆਣਾ ਨਿਊਜ਼

ਮਿਸ਼ਨ ਤੰਦਰੁਸਤ ਪੰਜਾਬ ਦੇ ਤਹਤ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਗੁਲਾਬ ਦੇ ਪੌਦਿਆਂ ਨਾਲ ਕੀਤਾ ਗਿਆ ਸਨਮਾਨ

Published

on

ਮੁੱਲ੍ਹਾਂਪੁਰ/ਲੁਧਿਆਣਾ- ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਰਾਲੀ ਨਾ ਸਾੜਨ ਸੰਬੰਧੀ ਕੀਤੇ ਜਾ ਰਹੇ ਉਪਰਾਲਿਆਂ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਉਸ ਵੇਲੇ ਬਹੁਤ ਬਲ਼ ਮਿਲਿਆ ਜਦੋਂ ਪਿੰਡ ਬੈਂਸ ਵਾਸੀਆਂ ਨੇ ਆਪਣੇ ਪਿੰਡ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦਾ ਦਾਅਵਾ ਕੀਤਾ। ਇਸ ਸੰਬੰਧੀ ਇੱਕ ਵਿਸ਼ੇਸ਼ ਸ਼ੁਕਰਾਨਾ ਸਮਾਗਮ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ, ਜਿਸ ਵਿੱਚ ਪਰਾਲੀ ਨਾ ਸਾੜਨ ਵਾਲੇ ਸਾਰੇ ਕਿਸਾਨਾਂ ਦਾ ਗੁਲਾਬ ਦੇ ਪੌਦਿਆਂ ਨਾਲ ਸਨਮਾਨ ਕੀਤਾ ਗਿਆ। ਇਹ ਬਦਲਾਅ ਲਿਆਉਣ ਵਿੱਚ ਪਿੰਡ ਦੇ ਨੌਜਵਾਨਾਂ ਦਾ ਖਾਸ ਸਹਿਯੋਗ ਰਿਹਾ।

Village Bains Residents claimed to free the village from stubble burning

ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਉਂਡੇਸ਼ਨ ਜਲਾਲਦੀਵਾਲ ਵੱਲੋਂ ਡਾ. ਹਰਮਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਅਤੇ ਪ੍ਰਸਿੱਧ ਪੱਤਰਕਾਰ ਸ੍ਰ. ਬਲਤੇਜ ਸਿੰਘ ਪੰਨੂੰ ਨੇ ਹਿੱਸਾ ਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਗਾਰਡੀਅਨਜ਼ ਆਫ਼ ਗਵਰਨੈਂਸ ਤੋਂ ਇਲਾਵਾ ਬਲਾਕ ਖੇਤੀਬਾੜੀ ਅਫ਼ਸਰ ਸ੍ਰ. ਹਰਮਿੰਦਰ ਸਿੰਘ ਛੀਨਾ, ਜਗਜੀਤ ਸਿੰਘ, ਪਲਵਿੰਦਰ ਸਿੰਘ, ਸੰਦੀਪ ਸਿੰਘ, ਸਰਪੰਚ ਕਾਹਨ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਸੋਨੀ, ਜੱਸਾ ਸਿੰਘ ਆਦਿ ਹਾਜ਼ਰ ਸਨ।

ਡਾ. ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਿੰਡ ਦੀ ਕੁੱਲ ਆਬਾਦੀ 2400 ਅਤੇ ਵੋਟਰਾਂ ਦੀ ਗਿਣਤੀ ਕਰੀਬ 1200 ਹੈ। ਪਿੰਡ ਵਾਸੀਆਂ ਨੇ ਖੁਦ ਆਪਣੇ ਪਿੰਡ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦਾ ਦਾਅਵਾ ਕਰਦਿਆਂ ਪਿੰਡ ਦੇ ਕਿਸਾਨਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਨੂੰ ਪਰਾਲੀ ਨੂੰ ਸਾੜਨ ਤੋਂ ਮੁਕਤ ਕਰਨ ਦੀ ਦਿਸ਼ਾ ਵਿੱਚ ਨੌਜਵਾਨਾਂ ਵੱਲੋਂ ਅਣਥੱਕ ਸਹਿਯੋਗ ਦਿੱਤਾ ਗਿਆ, ਜਦਕਿ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਉਂਡੇਸ਼ਨ ਜਲਾਲਦੀਵਾਲ ਵੱਲੋਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਸ਼ੀਨਰੀ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਈ ਗਈ। ਇਸ ਮੌਕੇ ਉਕਤ ਤੋਂ ਇਲਾਵਾ ਫਾੳੂਂਡੇਸ਼ਨ ਦੇ ਮੋਹਰੀ ਆਗੂ ਸ੍ਰ. ਤੋਤਾ ਸਿੰਘ ਦੀਨਾ ਨੇ ਵੀ ਸੰਬੋਧਨ ਕੀਤਾ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਧਰਤੀ ਦੇ ਵਾਤਾਵਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਮਨੁੱਖ ਦਾ ਹੈ, ਕਿਉਂਕਿ ਅਸੀਂ ਆਪਣੇ ਨਿਜੀ ਹਿੱਤਾਂ ਦੀ ਖਾਤਿਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਕੇ ਅਨੇਕਾਂ ਜ਼ਿੰਦਗੀਆਂ ਨੂੰ ਦਾਅ ਤੇ ਲਗਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਸ ਗੰਭੀਰ ਹੋ ਰਹੀ ਸਮੱਸਿਆ ਤੇ ਛੇਤੀ ਕਾਬੂ ਨਾ ਪਾਇਆ ਤਾਂ ਆਉਣ ਵਾਲਾ ਸਮਾਂ ਮਨੁੱਖੀ ਜ਼ਿੰਦਗੀਆਂ ਲਈ ਘਾਤਕ ਹੋਵੇਗਾ। ਇਸ ਮੌਕੇ ਉਨ੍ਹਾਂ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਭਰਪੂਰ ਫਾਇਦਾ ਉਠਾਉਣ ਅਤੇ ਮਸ਼ੀਨਰੀ ਦਾ ਸਹੀ ਪ੍ਰਯੋਗ ਕਰਕੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਖਪਾਉਣ, ਜਿਸ ਨਾਲ ਇਕ ਤਾਂ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚੇਗਾ ਅਤੇ ਧਰਤੀ ਦੀ ਉਪਜਾੳੂ ਸ਼ਕਤੀ ਵੀ ਬਰਕਰਾਰ ਰਹੇਗੀ।

Facebook Comments

Advertisement

ਤਾਜ਼ਾ

Three-and-a-half-year-old Kunwar Pratap set many records for his unique memory Three-and-a-half-year-old Kunwar Pratap set many records for his unique memory
ਪੰਜਾਬ ਨਿਊਜ਼7 hours ago

ਸਾਢੇ ਤਿੰਨ ਸਾਲਾ ਕੁੰਵਰਪ੍ਰਤਾਪ ਨੇ ਵਿਲੱਖਣ ਯਾਦ ਸ਼ਕਤੀ ਲਈ ਕਈ ਰਿਕਾਰਡ ਆਪਣੇ ਨਾਂ ਕੀਤੇ

ਲੁਧਿਆਣਾ :  ਇਹ ਮਸ਼ਹੂਰ ਕਹਾਵਤ ਕਿ ਉਮਰ ਸਿਰਫ਼ ਇੱਕ ਗਿਣਤੀ ਹੈ, ਨੂੰ ਸੱਚ ਕਰਕੇ ਵਿਖਾਉਂਦਿਆਂ ਸਾਢੇ ਤਿੰਨ ਸਾਲ ਦੇ ਕੁੰਵਰਪ੍ਰਤਾਪ...

AECC Global hosts a huge virtual education fair from July 23 to August 7 AECC Global hosts a huge virtual education fair from July 23 to August 7
ਇੰਡੀਆ ਨਿਊਜ਼7 hours ago

ਏਈਸੀਸੀ ਗਲੋਬਲ ਵਲੋਂ 23 ਜੁਲਾਈ ਤੋਂ 7 ਅਗਸਤ ਤੱਕ ਵਿਸ਼ਾਲ ਵਰਚੁਅਲ ਸਿਖਿਆ ਮੇਲੇ ਦਾ ਪ੍ਰਬੰਧ

ਲੁਧਿਆਣਾ : ਏਈਸੀਸੀ ਗਲੋਬਲ ਸੰਸਥਾਨ ਵਲੋਂ 7 ਅਗਸਤ ਤੱਕ ਵਰਚੁਅਲ ਸਿਖਿਆ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ...

World Hepatitis Day was observed at all the health institutions in the district World Hepatitis Day was observed at all the health institutions in the district
ਪੰਜਾਬੀ8 hours ago

ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ

ਲੁਧਿਆਣਾ, 28 ਜੁਲਾਈ (000) ਸਿਵਲ ਸਰਜਨ ਡਾ ਕਿਰਨ ਆਹਲੂਵਾਲੀਆ ਦੇ ਦਿਸਾ ਨਿਰਦੇਸ਼ਾਂ ਤਹਿਤ ਅੱਜ ਜਿਲ੍ਹੇ ਅਧੀਨ ਸਮੂਹ ਸਿਹਤ ਸੰਸਥਾਂਵਾਂ ਵਿਖੇ...

30,000 doses to arrive tomorrow, Deputy Commissioner urges people to get vaccinated to control covid 30,000 doses to arrive tomorrow, Deputy Commissioner urges people to get vaccinated to control covid
ਕਰੋਨਾਵਾਇਰਸ8 hours ago

ਕੱਲ ਪੁੱਜਣਗੀਆਂ 30000 ਖੁਰਾਕਾਂ, ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੋਵਿਡ ਨੂੰ ਠੱਲ੍ਹ ਪਾਉਣ ਲਈ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ

ਲੁਧਿਆਣਾ   :  ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੀਰਵਾਰ ਨੂੰ ਕੋਵਿਡ ਵੈਕਸੀਨ ਦੀਆਂ...

Hepatitis C to be eradicated from Punjab by 2030: Balbir Singh Sidhu Hepatitis C to be eradicated from Punjab by 2030: Balbir Singh Sidhu
ਪੰਜਾਬ ਨਿਊਜ਼8 hours ago

ਪੰਜਾਬ ਵਿੱਚੋਂ ਸਾਲ 2030 ਤਕ ਹੈਪੇਟਾਈਟਸ ਸੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ : ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ : ਸੂਬੇ ‘ਚੋਂ ਸਾਲ 2030 ਤਕ ਹੈਪੇਟਾਈਟਸ-ਸੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ...

Shameful act in Amritsar, young man held captive, naked and given urine Shameful act in Amritsar, young man held captive, naked and given urine
ਅਪਰਾਧ8 hours ago

ਅੰਮ੍ਰਿਤਸਰ ‘ਚ ਸ਼ਰਮਨਾਕ ਹਰਕਤ, ਨੌਜਵਾਨ ਨੂੰ ਬੰਦੀ ਬਣਾ ਕੇ ਨੰਗਾ ਕਰਕੇ ਪਿਲਾਇਆ ਪੇਸ਼ਾਬ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਕੁਝ ਮੁੰਡਿਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਲਤਾਨਵਿੰਡ ਖੇਤਰ ਦੇ ਇਕ ਨੌਜਵਾਨ ਨਾਲ ਝਗੜਾ ਕੀਤਾ, ਫਿਰ...

Indian hockey team hopes to win medals in hockey: Rana Sodhi Indian hockey team hopes to win medals in hockey: Rana Sodhi
ਖੇਡਾਂ9 hours ago

ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਹਾਕੀ ‘ਚ ਤਗਮਾ ਹਾਸਲ ਕਰਨ ਦੀ ਉਮੀਦ : ਰਾਣਾ ਸੋਢੀ

ਐਸਏਐਸ ਨਗਰ : ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਅੱਜ ਸੂਬੇ ਭਰ ਵਿਚ ਸੈਲਫੀ ਪੁਆਇੰਟਾਂ...

The wife, who settled in Canada after spending Rs 28 lakh from her husband, refused to invite him The wife, who settled in Canada after spending Rs 28 lakh from her husband, refused to invite him
ਅਪਰਾਧ9 hours ago

ਪਤੀ ਤੋਂ 28 ਲੱਖ ਰੁਪਏ ਖਰਚਾ ਕੇ ਕੈਨੇਡਾ ਸੈਟਲ ਹੋਈ ਪਤਨੀ ਨੇ ਪਤੀ ਨੂੰ ਸੱਦਣ ਤੋਂ ਕੀਤਾ ਇਨਕਾਰ

ਜਗਰਾਉਂ : ਪਤੀ ਦਾ ਖਰਚਾ ਕਰਵਾ ਕੇ ਕੈਨੇਡਾ ਸੈਟਲ ਹੋਣ ਤੋਂ ਬਾਅਦ ਪਤੀ ਨੂੰ ਭੁੱਲਣ ਵਾਲੇ ਵਧ ਰਹੇ ਮਾਮਲਿਆਂ ਵਿਚ...

Rakesh Rathore congratulates Anurag Thakur on becoming Cabinet Minister, seeks to promote sports in Punjab Rakesh Rathore congratulates Anurag Thakur on becoming Cabinet Minister, seeks to promote sports in Punjab
ਇੰਡੀਆ ਨਿਊਜ਼10 hours ago

ਅਨੁਰਾਗ ਠਾਕੁਰ ਦੇ ਕੈਬਨਿਟ ਮੰਤਰੀ ਬਣਨ ‘ਤੇ ਰਾਕੇਸ਼ ਰਾਠੌਰ ਨੇ ਦਿੱਤੀ ਵਧਾਈ, ਪੰਜਾਬ ‘ਚ ਖੇਡਾਂ ਨੂੰ ਵਧਾਵਾ ਦੇਣ ਦੀ ਲਾਈ ਗੁਹਾਰ

ਜਲੰਧਰ : ਬੁੱਧਵਾਰ ਨੂੰ ਭਾਜਪਾ ਦੇ ਪ੍ਰਦੇਸ਼ ਮੀਤ ਪ੍ਰਧਾਨ ਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਕੇਂਦਰ ਸਰਕਾਰ ‘ਚ...

Powercom's 1912 complaint center causes trouble for Ludhiana consumers Powercom's 1912 complaint center causes trouble for Ludhiana consumers
ਪੰਜਾਬ ਨਿਊਜ਼10 hours ago

ਲੁਧਿਆਣਾ ਦੇ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ Powercom ਦਾ 1912 ਸ਼ਿਕਾਇਤ ਕੇਂਦਰ

ਸ਼ਹਿਰ ਲਈ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਸ਼ਿਕਾਇਤ ਕੇਂਦਰ ਲਿਆਉਣ ਦੀ ਦੁਚਿੱਤੀ ਆਈ ਹੈ। ਇਸ ਦਾ ਅੰਦਾਜ਼ਾ ਇਸ ਗੱਲ...

Ethiopian Ambassador Dr. Teejita Mulugeta along with her family witnessed Virasat-e-Khalsa Ethiopian Ambassador Dr. Teejita Mulugeta along with her family witnessed Virasat-e-Khalsa
ਇੰਡੀਆ ਨਿਊਜ਼10 hours ago

ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਪਰਿਵਾਰ ਸਮੇਤ ਕੀਤੇ ਵਿਰਾਸਤ-ਏ-ਖਾਲਸਾ ਦੇ ਦੀਦਾਰ

ਸ੍ਰੀ ਅਨੰਦਪੁਰ ਸਾਹਿਬ : ਭਾਰਤ ਵਿਚ ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਆਪਣੇ ਪਰਿਵਾਰ ਸਮੇਤ ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ...

Farmers' Parlor Parliament continues on 7th day Farmers' Parlor Parliament continues on 7th day
ਇੰਡੀਆ ਨਿਊਜ਼11 hours ago

7ਵੇਂ ਦਿਨ ਵੀ ਕਿਸਾਨਾਂ ਦੀ ਪੈਰਲਰ ਸੰਸਦ ਜਾਰੀ

ਜਿੱਥੇ ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਡਟੇ 9 ਮਹੀਨੇ ਹੋ ਚੁੱਕੇ ਹਨ ਉੱਥੇ ਹੀ ਹੁਣ ਖੇਤੀ ਕਾਨੂੰਨ ਰੱਦ ਕਰਵਾਉਣ ਲਈ...

Trending