ਅਪਰਾਧ
ਸਾਬਕਾ ਮੰਤਰੀ ਆਸ਼ੂ ਨੂੰ ਘਰ ਦੇ ਖਾਣੇ ‘ਤੇ ਵਿਜੀਲੈਂਸ ਨੇ ਲਾਈ ਰੋਕ
Published
3 years agoon

ਲੁਧਿਆਣਾ : ਅਨਾਜ ਲਿਫਟਿੰਗ ਘੁਟਾਲੇ ‘ਚ ਕਰੀਬ ਇਕ ਹਫਤੇ ਤੋਂ ਵਿਜੀਲੈਂਸ ਦੀ ਹਿਰਾਸਤ ‘ਚ ਰਹੇ ਆਸ਼ੂ ਨੂੰ ਘਰ ਦਾ ਖਾਣਾ ਦਿੱਤਾ ਜਾ ਰਿਹਾ ਸੀ। ਹਾਲਾਂਕਿ ਐੱਸਐੱਸਪੀ ਵਿਜੀਲੈਂਸ ਨੇ ਐਤਵਾਰ ਨੂੰ ਉਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਸਾਬਕਾ ਮੰਤਰੀ ਨੂੰ ਵਿਜੀਲੈਂਸ ਵੱਲੋਂ ਦਿੱਤਾ ਗਿਆ ਖਾਣਾ ਹੀ ਖਾਣਾ ਪਵੇਗਾ। ਅਧਿਕਾਰੀਆਂ ਦਾ ਤਰਕ ਹੈ ਕਿ ਹਰ ਰੋਜ਼ ਕੋਈ ਨਾ ਕੋਈ ਨਵਾਂ ਵਿਅਕਤੀ ਆਸ਼ੂ ਨੂੰ ਖਾਣਾ ਪਹੁੰਚਾਉਣ ਲਈ ਵਿਜੀਲੈਂਸ ਦਫ਼ਤਰ ਆਉਂਦਾ ਸੀ। ਇਸ ਨਾਲ ਉਸ ਦੀ ਜਾਂਚ ਪ੍ਰਭਾਵਿਤ ਹੋ ਰਹੀ ਸੀ ।
ਵਿਜੀਲੈਂਸ ਨੇ ਜਾਂਚ ਦੌਰਾਨ ਇੱਕ ਸੀਸੀਟੀਵੀ ਫੁਟੇਜ ‘ਚ ਇਕ ਬੈਗ ਦੇਖਿਆ ਹੈ। ਇਹ ਬੈਗ ਆਸ਼ੂ ਦਾ ਨਜ਼ਦੀਕੀ ਇੰਦਰਜੀਤ ਸਿੰਘ ਬਾਈਕ ਸਵਾਰ ਤੋਂ ਲੈ ਰਿਹਾ ਹੈ। ਵਿਜੀਲੈਂਸ ਨੇ ਵੀ ਇੰਦਰਜੀਤ ਨੂੰ ਮਾਮਲੇ ‘ਚ ਨਾਮਜ਼ਦ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਦਕਿ ਬਾਈਕ ਸਵਾਰ ਦੀ ਵੀ ਭਾਲ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਬੈਗ ‘ਚ ਵੱਡੀ ਰਕਮ ਸੀ ਪਰ ਅਜੇ ਤਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਹੁਣ ਪੁਲਿਸ ਵੀ ਇਸ ਬੈਗ ਦਾ ਭੇਤ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ।
ਇੰਦਰਜੀਤ ਇੰਦੀ ਨੂੰ ਬੈਗ ਸੌਂਪਣ ਵਾਲਾ ਬਾਈਕ ਸਵਾਰ ਕੌਣ ਸੀ? ਆਸ਼ੂ ਦਾ ਉਸ ਬੈਗ ਨਾਲ ਕੀ ਸਬੰਧ ਸੀ? ਵਿਜੀਲੈਂਸ ਅਧਿਕਾਰੀ ਇਸ ਨੂੰ ਇੰਪਰੂਵਮੈਂਟ ਟਰੱਸਟ ਦੇ ਘਪਲੇ ਨਾਲ ਜੋੜ ਕੇ ਵੀ ਦੇਖ ਰਹੇ ਹਨ। ਜਾਇਦਾਦ ਦੀ ਖਰੀਦ-ਵੇਚ ਬਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ।
You may like
-
ਲੁਧਿਆਣਾ ਵਿਜੀਲੈਂਸ ਨੇ 20 ਹਜ਼ਾਰ ਦੀ ਰਿਸ਼ਵਤ ਲੈਂਦਾ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ ਕੀਤਾ ਕਾਬੂ
-
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ 2 ਕਰੀਬੀ ਸਾਥੀਆਂ ਨੇ ਕੀਤਾ ਸਰੰਡਰ
-
ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਸੇ ਨਗਰ ਸੁਧਾਰ ਟਰੱਸਟ ਦੇ 5 ਅਧਿਕਾਰੀ ਤੇ ਮੁਲਾਜ਼ਮ ਬਹਾਲ
-
ਲੁਧਿਆਣਾ ‘ਚ ਵਿਜੀਲੈਂਸ ਵੱਲੋਂ ਟਰੈਵਲ ਏਜੰਟ ਦਾ ਸਹਿਯੋਗੀ ਰਿਸ਼ਵਤ ਲੈਂਦਾ ਕਾਬੂ
-
ED ਨੇ ਸਾਬਕਾ ਮੰਤਰੀ ਆਸ਼ੂ ਦੇ ਮਾਮਲੇ ‘ਚ ਕੀਤੇ ਵੱਡੇ ਖੁਲਾਸੇ, 6.5 ਕਰੋੜ ਰੁਪਏ ਫ਼ਰੀਜ਼
-
ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੀਆਂ ਚਾਰ ਜਾਇਦਾਦਾਂ ਜ਼ਬਤ