Connect with us

ਪੰਜਾਬ ਨਿਊਜ਼

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ‘ਤੇ ਵਿਜੀਲੈਂਸ ਨੇ ਮਾਰਿਆ ਛਾਪਾ, ਮਕਾਨ ਦੀ ਕੀਤੀ ਮਿਣਤੀ

Published

on

Vigilance raids Sadhu Singh Dharamsot's residence, raids house

ਲੁਧਿਆਣਾ : ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ । ਸੋਮਵਾਰ ਨੂੰ ਵਿਜੀਲੈਂਸ ਬਿਊਰੋ ਦੇ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਧਰਮਸੋਤ ਦੀ ਜਾਇਦਾਦ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਦੇ ਘਰ ਦੀ ਮਿਣਤੀ ਕੀਤੀ ਗਈ ।

ਸੰਧੂ ਨੇ ਦੱਸਿਆ ਕਿ ਜਾਇਦਾਦ ਦੀ ਅਸੈਸਮੈਂਟ ਲਈ ਮਿਣਤੀ ਕੀਤੀ ਜਾ ਰਹੀ ਹੈ। ਇਸ ਮੌਕੇ ਐਕਸੀਅਨ ਸੁਰੇਸ਼ ਕੁਮਾਰ, ਐਸਡੀਓ ਅੰਮ੍ਰਿਤਪਾਲ ਸਿੰਘ, ਲਲਿਤ ਮਿੱਤਲ, ਜੇਈ ਭੁਪਿੰਦਰ ਸਿੰਘ, ਏਐਸਆਈ ਦਲਵਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ 7 ਜੂਨ ਨੂੰ ਦਰੱਖਤਾਂ ਦੀ ਕਟਾਈ ਅਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ।

Facebook Comments

Trending