Connect with us

ਅਪਰਾਧ

ਵਿਜੀਲੈਂਸ ਨੇ ਵਸੀਕਾ ਨਵੀਸ ਨੂੰ ਰਜਿਸਟਰੀ ਕਰਵਾਉਣ ਬਦਲੇ ਰਿਸ਼ਵਤ ਲੈਂਦਾ ਕੀਤਾ ਕਾਬੂ

Published

on

Vigilance caught Wasika Navis taking bribe in exchange for registration

ਲੁਧਿਆਣਾ : ਵਿਜੀਲੈਂਸ ਨੇ ਵਸੀਕਾ ਨਵੀਸ ਨੂੰ ਤਹਿਸੀਲ ਦਫ਼ਤਰ ਸੈਂਟਰਲ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਨੇ ਜਾਲ ਵਿਛਾ ਕੇ ਉਸ ਨੂੰ ਕਾਬੂ ਕਰ ਕੀਤਾ ਹੈ। ਵਿਜੀਲੈਂਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗਿਆਸਪੁਰਾ ਦਾ ਇਕ ਵਿਅਕਤੀ ਪੰਜਾਹ ਗਜ਼ ਦੇ ਮਕਾਨ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲ ਦਫ਼ਤਰ ਸੈਂਟਰਲ ‘ਚ ਤੋਂ ਗੇੜੇ ਮਾਰ ਰਿਹਾ ਸੀ। ਪਰ ਉਸ ਕੋਲ ਉਸ ਮਕਾਨ ਲਈ ਐਨਓਸੀ ਨਹੀਂ ਸੀ।

ਤਹਿਸੀਲ ਦਫ਼ਤਰ ਵੱਲੋਂ ਉਸ ਤੋਂ 70 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤੇ ਬਾਅਦ ਵਿੱਚ ਵੀਹ ਹਜ਼ਾਰ ਰੁਪਏ ਵਿੱਚ ਮਾਮਲਾ ਤੈਅ ਹੋ ਗਿਆ ਸੀ। ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਨੇ ਜਾਲ ਵਿਛਾ ਕੇ ਤਹਿਸੀਲਦਾਰ ਦਫ਼ਤਰ ਵਿੱਚ ਕੰਮ ਕਰਦੇ ਵਸੀਕਾ ਨਵੀਸ ਭੁਪੇਸ਼ ਜੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁੱਧ ਆਰਥਿਕ ਅਪਰਾਧ ਸ਼ਾਖਾ ਵੱਲੋਂ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

Facebook Comments

Trending