ਪੰਜਾਬੀ
ਵਿਧਾਨ ਸਭਾ ਹਲਕਾ ਦਾਖਾ ਦੇ ਵਿਕਾਸ ਲਈ ਤਤਪਰ ਰਹਾਂਗਾ – ਮਨਪ੍ਰੀਤ ਸਿੰਘ ਇਯਾਲੀ
Published
3 years agoon
ਮੁੱਲਾਂਪੁਰ-ਦਾਖਾ (ਲੁਧਿਆਣਾ ) : ਹਲਕਾ ਦਾਖਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੀਆਂ ਚੋਣ ਮੀਟਿੰਗਾਂ ‘ਚ ਅਕਾਲੀ ਸਮਰਥਕ, ਵੋਟਰਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਯਾਲੀ ਵਲੋਂ ਜਿੱਥੇ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਦੀ ਪੰਜਾਬ ਕਾਂਗਰਸ ਨੂੰ ਕਾਟੋ-ਕਲੇਸ਼ ਵਾਲੀ ਪਾਰਟੀ ਦੱਸਿਆ ਜਾ ਰਿਹਾ, ਉੱਥੇ ਆਮ ਆਦਮੀ ਪਾਰਟੀ ‘ਤੇ ਕਈ ਤਰ੍ਹਾਂ ਦੇ ਦੋਸ਼ ਜਾਰੀ ਹਨ।
ਇਯਾਲੀ ਨੂੰ ਐੱਨ.ਆਰ.ਆਈ ਸਮਰਥਕਾਂ ਦਾ ਵੱਡਾ ਸਮਰਥਨ ਹੋਣ ਕਰਕੇ ਰਣਜੀਤ ਸਿੰਘ ਬਾਠ, ਇੰਦਰਜੀਤ ਸਿੰਘ ਈਸੇਵਾਲ, ਸੁਖਵਿੰਦਰ ਸਿੰਘ ਸੰਘੇੜਾ ਸਮੇਤ ਕਈ ਹੋਰ ਆਗੂ ਵਿਦੇਸ਼ਾਂ ‘ਚ ਆਪਣਾ ਧੰਦਾ ਛੱਡ ਕੇ ਇਯਾਲੀ ਦੇ ਹੱਕ ‘ਚ ਚੋਣ ਪ੍ਰਚਾਰ ਲਈ ਪਹੁੰਚੇ ਹੋਏ ਹਨ। ਇਯਾਲੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਨਵੀਂ ਸੋਚ ਨਵਾਂ ਪੰਜਾਬ ਨਾਅਰੇ ਸਭ ਚੁਣਾਵੀਂ ਭਾਸ਼ਣ ਹਨ।
ਉਨ੍ਹਾਂ ਆਪਣੇ ਚੋਣ ਨਿਸ਼ਾਨ ਤੱਕੜੀ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਦਾਖਾ ਦੇ ਵਿਕਾਸ ਲਈ ਤਤਪਰ ਰਹਿਣਗੇ। ਇਯਾਲੀ ਨੂੰ ਵੋਟ ਦੀ ਅਪੀਲ ਲਈ ਪ੍ਰੇਮਜੀਤ ਸਿੰਘ ਰਾਜੂ, ਮਾ: ਨਿਰਮਲ ਸਿੰਘ, ਮਾ: ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਗੁਰਮੇਲ ਸਿੰਘ ਦਿਓਲ, ਬਲਦੇਵ ਸਿੰਘ ਤੇ ਕਈ ਹੋਰ ਗਰੁੱਪਾਂ ‘ਚ ਘਰ-ਘਰ ਜਾ ਕੇ ਤੱਕੜੀ ਚੋਣ ਨਿਸ਼ਾਨ ਲਈ ਵੋਟ ਮੰਗ ਰਹੇ ਹਨ।
You may like
-
ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਘੇਰਿਆ ਮਨਪ੍ਰੀਤ ਬਾਦਲ, ਪੜ੍ਹੋ ਪੂਰੀ ਖ਼ਬਰ
-
ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
-
ਚੋਣ ਪ੍ਰਚਾਰ ਦੌਰਾਨ ਨਿਤਿਨ ਗਡਕਰੀ ਬੇਹੋਸ਼ ਹੋ ਗਏ, ਕੁਝ ਦੇਰ ਬਾਅਦ ਖੜ੍ਹੇ ਹੋਏ, ਫਿਰ ਭਾਸ਼ਣ ਸ਼ੁਰੂ ਕੀਤਾ
-
ਚੋਣ ਪ੍ਰਚਾਰ ਦੌਰਾਨ ਕਾਰ ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੀ ਮੌ/ਤ, ਪ੍ਰਦਰਸ਼ਨ ਸ਼ੁਰੂ
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦਾਖਾ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
